For the best experience, open
https://m.punjabitribuneonline.com
on your mobile browser.
Advertisement

ਧਾਗਾ ਫੈਕਟਰੀ ਵਿੱਚ ਅੱਗ ਲੱਗੀ; ਲੱਖਾਂ ਰੁਪਏ ਦਾ ਨੁਕਸਾਨ

07:54 AM Apr 05, 2024 IST
ਧਾਗਾ ਫੈਕਟਰੀ ਵਿੱਚ ਅੱਗ ਲੱਗੀ  ਲੱਖਾਂ ਰੁਪਏ ਦਾ ਨੁਕਸਾਨ
ਗੁਦਾਮ ਵਿੱਚੋਂ ਉੱਠ ਰਹੀਆਂ ਅੱਗ ਦੀਆਂ ਲਪਟਾਂ।
Advertisement

ਸੁਭਾਸ਼ ਚੰਦਰ
ਸਮਾਣਾ, 5 ਅਪਰੈਲ
ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਕਾਮਧੇਨੁ ਧਾਗਾ ਮਿੱਲ ਦੇ ਰੂੰ ਗੁਦਾਮ ਵਿੱਚ ਵੀਰਵਾਰ ਸਵੇਰੇ ਅੱਗ ਲੱਗ ਗਈ ਜਿਸ ਨਾਲ ਗੁਦਾਮ ਅੰਦਰ ਪਈ ਲੱਖਾਂ ਰੁਪਏ ਮੁੱਲ ਦੀ ਰੂੰ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਬੜੀ ਜਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾਇਆ।
ਫੈਕਟਰੀ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੀਬ 11 ਵਜੇ ਮਿੱਲ ਦੇ ਰੂੰ ਗੁਦਾਮ ਵਿੱਚ ਅੱਗ ਲੱਗੀ ਦੇਖ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਦਿੱਤੇ ਜਾਣ ’ਤੇ ਦੋ ਗੱਡੀਆਂ ਸਣੇ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਕਈ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਪਰ ਉਸ ਵੇਲੇ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਅੱਗ ਨਾਲ ਗੁਦਾਮ ਦੇ ਸ਼ੈੱਡ ਅਤੇ ਦੀਵਾਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਚੱਲ ਸਕਿਆ।

Advertisement

Advertisement
Author Image

Advertisement
Advertisement
×