ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਾਲੀ ਦੀਆਂ ਗੱਠਾਂ ਦੇ ਭਰੇ ਟਰਾਲੇ ਨੂੰ ਲੱਗੀ ਅੱਗ

06:46 AM Jun 11, 2024 IST
ਪਿੰਡ ਲਖਮੀਰਵਾਲਾ ਵਿੱਚ ਸੜ ਕੇ ਸਵਾਹ ਹੋਈ ਪਰਾਲੀ ਦੀ ਝਲਕ।

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 10 ਜੂਨ
ਇੱਥੋਂ ਨੇੜਲੇ ਪਿੰਡ ਲਖਮੀਰਵਾਲਾ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਪਰਾਲੀ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ।
ਮੌਕੇ ਉੱਤੇ ਪੁੱਜੀ ਫਾਇਰ ਬ੍ਰਿਗੇਡ ਅਤੇ ਪਿੰਡ ਦੇ ਲੋਕਾਂ ਨੇ ਮੁਸ਼ੱਕਤ ਨਾਲ ਅੱਗ ਉੱਤੇ ਕਾਬੂ ਪਾਇਆ ਅਤੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸਬੰਧੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਖਮੀਰਵਾਲਾ ਅਤੇ ਅਕਾਲਗੜ੍ਹ ਵਿਚਕਾਰ ਇਕੱਠੀ ਕੀਤੀ ਪਰਾਲੀ ਦੇ ਡੰਪ ਤੋਂ ਟਰਾਲਾ ਭਰ ਕੇ ਕਰਨਾਲ ਜਾ ਰਿਹਾ ਸੀ। ਟਰਾਲਾ ਜਿਵੇਂ ਹੀ ਪਿੰਡ ਲਖਮੀਰਵਾਲਾ ਦੇ ਸਕੂਲ ਨੇੜਿਉਂ ਲੰਘਣ ਲੱਗਿਆ ਤਾਂ ਬਿਜਲੀ ਤਾਰਾਂ ਵਿੱਚੋਂ ਨਿੱਕਲੀ ਚੰਗਿਆੜੀ ਕਾਰਨ ਪਰਾਲੀ ਨੂੰ ਅੱਗ ਲੱਗ ਗਈ। ਪਿੰਡ ਦੇ ਨੇੜੇ ਹੋਣ ਕਾਰਨ ਜਿੱਥੇ ਤੁਰੰਤ ਲੋਕ ਅੱਗ ਬਝਾਉਣ ’ਚ ਜੁੱਟ ਗਏ ਉੱਥੇ ਹੀ ਪੁਲੀਸ ਸਮੇਤ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪਹੁੰਚ ਗਈ। ਕਾਫੀ ਮੁਸ਼ੱਕਤ ਦੇ ਨਾਲ ਅੱਗ ’ਤੇ ਪਾਇਆ ਗਿਆ।

Advertisement

Advertisement
Advertisement