For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਸਿਵਲ ਹਸਪਤਾਲ ਤੇ ਮਕਾਨ ’ਚ ਲੱਗੀ ਅੱਗ

08:38 AM Jun 13, 2024 IST
ਲੁਧਿਆਣਾ ਸਿਵਲ ਹਸਪਤਾਲ ਤੇ ਮਕਾਨ ’ਚ ਲੱਗੀ ਅੱਗ
ਲੁਧਿਆਣਾ ਦੇ ਚੰਦਨ ਨਗਰ ਇਲਾਕੇ ਵਿੱਚ ਮਕਾਨ ’ਚ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਾਮੇ। -ਫੋਟੋ: ਅਸ਼ਵਨੀ ਧੀਮਾਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 12 ਜੂਨ
ਸ਼ਹਿਰ ਦੇ ਸਿਵਲ ਹਸਪਤਾਲ ਅਤੇ ਚੰਦਨ ਨਗਰ ਇਲਾਕੇ ’ਚ ਅੱਜ ਸਵੇਰੇ ਇੱਕ ਘਰ ’ਚ ਅਚਾਨਕ ਅੱਗ ਲੱਗ ਗਈ। ਸ਼ਾਰਟ-ਸਰਕਟ ਕਾਰਨ ਘਰ ਵਿੱਚ ਲੱਗੀ ਅੱਗ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਟਰਾਲੀਆਂ ਵੀ ਸੜ ਗਈਆਂ। ਅੱਗ ਇੱਕਦਮ ਫੈਲ ਗਈ ਕਿ ਕਾਲਾ ਧੂੰਆਂ ਅਸਮਾਨੀ ਚੜ੍ਹ ਗਿਆ। ਆਸ-ਪਾਸ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਅਸਫ਼ਲ ਰਹੇ।
ਇਸ ਮਗਰੋਂ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ। ਇੱਕ-ਇੱਕ ਕਰਕੇ ਪੰਜ ਗੱਡੀਆਂ ਅੱਗ ਬੁਝਾਊ ਅਮਲੇ ਦੀਆਂ ਮੌਕੇ ’ਤੇ ਪੁੱਜੀਆਂ, ਜਿਨ੍ਹਾਂ ਨੇ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਅੱਗ ਬੁਝਾਊ ਅਮਲੇ ਦੀ ਟੀਮ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਅੱਗ ਲੱਗਣ ਕਾਰਨ ਪੂਰੇ ਇਲਾਕੇ ਦੀ ਬਿਜਲੀ ਬੰਦ ਹੋ ਗਈ। ਰਾਜੇਸ਼ ਗੁਸਾਈਂ ਨਾਮ ਦੇ ਵਿਅਕਤੀ ਨੇ ਘਰ ਨੇੜੇ ਇੱਕ ਹੋਰ ਮਕਾਨ ਲਿਆ ਸੀ ਤੇ ਟਰਾਲੀਆਂ ’ਚ ਹੀ ਹਾਲੇ ਸਾਮਾਨ ਰੱਖਿਆ ਸੀ। ਉਹ ਆਪਣੇ ਪਰਿਵਾਰ ਨਾਲ ਦੂਜੇ ਘਰ ’ਚ ਸੀ, ਜਿੱਥੇ ਅੱਗ ਲੱਗੀ ਉਥੇ ਕੋਈ ਨਹੀਂ ਰਹਿੰਦਾ ਸੀ। ਲੋਕਾਂ ਦੀ ਮਦਦ ਨਾਲ ਸੜੇ ਹੋਏ ਸਾਮਾਨ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਰਾਜੇਸ਼ ਗੁਸਾਈਂ ਅਨੁਸਾਰ ਕਰੀਬ ਦੋ ਲੱਖ ਦਾ ਨੁਕਸਾਨ ਹੋਇਆ ਹੈ। ਉਧਰ, ਅੱਗ ਬੁਝਾਊ ਅਮਲੇ ਦੇ ਅਧਿਕਾਰੀਆਂ ਅਨੁਸਾਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

Advertisement

ਸਿਵਲ ਹਸਪਤਾਲ ਵਿੱਚ ਕੂੜੇ ਦੇ ਢੇਰ ਨੂੰ ਲੱਗੀ ਅੱਗ

ਸਿਵਲ ਹਸਪਤਾਲ ’ਚ ਬੁੱਧਵਾਰ ਦੀ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਉਥੇ ਪਏ ਘਾਹ-ਫੂਸ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਕਹਿਰ ਦੀ ਗਰਮੀ ਕਾਰਨ ਲੱਗੀ ਸੀ। ਅੱਗ ਲੱਗਣ ਕਾਰਨ ਇੱਕਦਮ ਧੂੰਆਂ ਜ਼ਿਆਦਾ ਹੋ ਗਿਆ ਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋਣ ਲੱਗੀ। ਹਸਪਤਾਲ ਕਰਮੀਆਂ ਨੇ ਉਥੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦਫ਼ਤਰਾਂ ’ਚ ਬੈਠੇ ਕਰਮੀ ਵੀ ਸੂਚਨਾ ਮਿਲਦੇ ਬਾਹਰ ਆ ਗਏ। ਹਾਲਾਂਕਿ ਅੱਗ ’ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸਿਵਲ ਹਸਪਤਾਲ ’ਚ ਇੱਕ ਪਾਸੇ ਘਾਹ-ਫੂਸ ਪਿਆ ਹੈ। ਉਥੇ ਬੁੱਧਵਾਰ ਦੀ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਮਗਰੋਂ ਅੱਗ ਬੁਝਾਊ ਅਮਲੇ ਨੂੰ ਸੱਦਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਅੰਦਰ ਗਈ ਤਾਂ ਅੰਦਰ ਗਲਤ ਤਰੀਕੇ ਨਾਲ ਪਾਰਕਿੰਗ ਕੀਤੀਆਂ ਹੋਈਆਂ ਸਨ, ਜਿਸ ਕਾਰਨ ਅੱਗ ਬੁਝਾਊ ਅਮਲੇ ਦੀ ਗੱਡੀ ਨੂੰ ਅੰਦਰ ਜਾਣ ’ਚ ਪ੍ਰੇਸ਼ਾਨੀ ਹੋਈ। ਇਨ੍ਹੇ ’ਚ ਹਸਪਤਾਲ ਦੇ ਕਰਮੀਆਂ ਨੇ ਖੁਦ ਅੱਗ ’ਤੇ ਪਾਣੀ ਪਾਉਣਾ ਜਾਰੀ ਰੱਖਿਆ। ਸਿਵਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਰਮੇਸ਼ ਕੁਮਾਰ ਟੋਨੀ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਕੁਝ ਲੋਕ ਆਪਣੀ ਮਰਜ਼ੀ ਕਰਦੇ ਹਨ ਤੇ ਜ਼ਬਰੀ ਗੱਡੀ ਲਾ ਦਿੰਦੇ ਹਨ। ਉਧਰ, ਐੱਸਐੱਮਓ ਡਾ. ਮਨਦੀਪ ਸਿੱਧੂ ਨੇ ਕਿਹਾ ਕਿ ਪਾਰਕਿੰਗ ’ਚ ਅੱਗ ਬੁਝਾਊ ਅਮਲੇ ਦੀ ਗੱਡੀ ਫਸਣ ਤੋਂ ਪਹਿਲਾਂ ਵੀ ਪਾਰਕਿੰਗ ਠੇਕੇਦਾਰ ਖ਼ਿਲਾਫ਼ ਕਈ ਵਾਰ ਪੱਤਰ ਲਿਖੇ ਗਏ ਹਨ। ਹੁਣ ਫਿਰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×