ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੱਪੜਾ ਫੈਕਟਰੀ ’ਚ ਅੱਗ ਲੱਗੀ; ਲੱਖਾਂ ਰੁਪਏ ਦਾ ਨੁਕਸਾਨ

06:56 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਲੁਧਿਆਣਾ, 28 ਜੂਨ

ਰਾਹੋਂ ਰੋਡ ਸਥਿਤ ਪਿੰਡ ਸੀੜ੍ਹਾ ਪਿੰਡ ਵਿੱਚ ਅੱਜ ਇੱਕ ਕੱਪੜੇ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

Advertisement

ਅੱਗ ਦੁਪਹਿਰ ਸਮੇਂ ਫੈਕਟਰੀ ਦੀ ਹੇਠਲੀ ਮੰਜ਼ਿਲ ‘ਤੇ ਸਟੀਮਰ ਮਸ਼ੀਨ ਵਿੱਚ ਲੱਗੀ ਜਿਸਨੂੰ ਮੁਲਾਜ਼ਮਾਂ ਨੇ ਫੈਕਟਰੀ ਅੰਦਰ ਪਏ ਅੱਗ ਬੁਝਾਊ ਯੰਤਰਾਂ ਨਾਲ ਕਾਬੂ ਕੀਤਾ। ਹਾਲਾਂਕਿ, ਕੁਝ ਸਮੇਂ ਬਾਅਦ ਭਾਫ਼ ਨੂੰ ਮੁੜ ਅੱਗ ਲੱਗ ਗਈ ਜੋ ਯੂਨਿਟ ਵਿੱਚ ਫੈਲ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਪਹਿਲੀ ਮੰਜ਼ਿਲ ‘ਤੇ ਪੁੱਜ ਗਈ। ਮਿਲੀ ਜਾਣਕਾਰੀ ਅਨੁਸਾਰ ਸੁਕਾਰਤਿਕ ਕਲਾਥਿੰਗ ਕਾਰਪੋਰੇਟ ਲਿਮਟਿਡ ਵਿੱਚ ਦੁਪਹਿਰ 3 ਵਜੇ ਦੇ ਕਰੀਬ ਅੱਗ ਲੱਗੀ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫੈਕਟਰੀ ਵਿੱਚ ਜਦੋਂ ਅੱਗ ਲੱਗੀ ਤਾਂ ਫੈਕਟਰੀ ਦੇ ਮੁਲਾਜ਼ਮਾਂ ਨੇ ਫੈਕਟਰੀ ਵਿੱਚੋਂ ਕੁਝ ਸਟਾਕ ਬਾਹਰ ਕੱਢ ਲਿਆ। ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਫਾਇਰ ਕਰਮੀਆਂ ਨੂੰ ਲਗਪਗ ਚਾਰ ਘੰਟੇ ਤੱਕ ਸਖ਼ਤ ਮਿਹਨਤ ਕਰਨੀ ਪਈ। ਅੱਗ ਲੱਗਣ ਸਮੇਂ ਫੈਕਟਰੀ ਅੰਦਰ ਚਾਰ-ਪੰਜ ਸੌ ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਸਨ। ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

Advertisement
Tags :
ਕੱਪੜਾਨੁਕਸਾਨ,ਫੈਕਟਰੀਰੁਪਏਲੱਖਾਂਲੱਗੀ
Advertisement