ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਨਸਾ ਦੇ ਆਬਾਦੀ ਵਾਲੇ ਖੇਤਰ ’ਚ ਕਬਾੜੀਏ ਦੇ ਗੁਦਾਮ ’ਚ ਅੱਗ ਲੱਗੀ

07:37 AM Jun 14, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਮਾਨਸਾ ਦੇ ਰਾਮਬਾਗ ਰੋਡ ਨਜ਼ਦੀਕ ਗਲੀ ’ਚ ਆਬਾਦੀ ਵਾਲੇ ਇਲਾਕੇ ਵਿਚ ਇੱਕ ਕਬਾੜੀਏ ਦੇ ਗੁਦਾਮ ’ਚ ਪਏ ਸਾਮਾਨ ਨੂੰ ਅਚਾਨਕ ਅੱਗ ਲੱਗ ਗਈ। ਇਸਦੇ ਨਾਲ ਅਸਮਾਨ ’ਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਪਲਾਟ ’ਚ ਅੱਗ ਦੇ ਭਾਂਬੜ ਉਠਣ ਲੱਗੇ। ਇਸ ਕਾਰਨ ਆਸ-ਪਾਸ ਦੇ ਲੋਕਾਂ ’ਚ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਉਪਰੰਤ ਫ਼ਾਇਰ ਬ੍ਰਿਗੇਡ ਮੁਲਾਜ਼ਮ ਮੌਕੇ ’ਤੇ ਪੁੱਜੇ ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤਰ੍ਹਾਂ ਆਬਾਦੀ ਵਾਲੇ ਇਲਾਕੇ ’ਚ ਗੋਦਾਮ ਬਣਾਏ ਜਾਣ ’ਤੇ ਲੋਕਾਂ ਨੇ ਇਤਰਾਜ਼ ਕੀਤਾ।
ਕਬਾੜੀਏ ਸੁਰਿੰਦਰ ਨੇ ਦੱਸਿਆ ਕਿ ਪਹਿਲਾਂ ਇਹ ਉਨ੍ਹਾਂ ਦਾ ਘਰ ਹੁੰਦਾ ਸੀ ਅਤੇ ਹੁਣ ਉਥੇ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ। ਇਹ ਸਾਮਾਨ ਕਾਫ਼ੀ ਸਮੇਂ ਤੋਂ ਪਿਆ ਹੈ ਅਤੇ ਕਦੇ ਦਿੱਕਤ ਨਹੀਂ ਆਈ ਸੀ।
ਗੁਦਾਮ ਨਜ਼ਦੀਕ ਰਹਿਣ ਵਾਲੇ ਜਸਵੰਤ ਸਿੰਘ ਨੇ ਕਿਹਾ ਕਿ ਆਬਾਦੀ ਵਾਲੇ ਇਲਾਕੇ ’ਚ ਇਸ ਤਰ੍ਹਾਂ ਦਾ ਬਣਾਇਆ ਗੁਦਾਮ ਗਲਤ ਹੈ ਅਤੇ ਇਸ ਤਰ੍ਹਾਂ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਵਿੱਚ ਟਾਇਰ ਪਏ ਸਨ ਅਤੇ ਇਨ੍ਹਾਂ ਨੂੰ ਜ਼ਿਆਦਾਤਰ ਅੱਗ ਲੱਗੀ ਹੈ।
ਇਸ ਮਾਮਲੇ ’ਚ ਥਾਣਾ ਸਿਟੀ- 2 ਮਾਨਸਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਅੱਗ ਲੱਗਣ ਦੇ ਸਬੰਧ ’ਚ ਸੂਚਨਾ ਮਿਲੀ ਸੀ ਅਤੇ ਇਸ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਅਤੇ ਇਸਦੇ ਬਾਅਦ ਉਨ੍ਹਾਂ ਇੱਥੇ ਆਕੇ ਇਹ ਅੱਗ ਬੁਝਾਈ ਹੈ। ਫ਼ਾਇਰ ਬ੍ਰਿਗੇਡ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਇਤਲਾਹ ਮਿਲੀ ਸੀ ਅਤੇ ਇਸ ਦੇ ਤੁਰੰਤ ਬਾਅਦ ਉਹ ਇੱਥੇ ਪਹੁੰਚ ਗਏ।

Advertisement

Advertisement
Advertisement