For the best experience, open
https://m.punjabitribuneonline.com
on your mobile browser.
Advertisement

ਕਲੌਦੀ ਵਿੱਚ ਆਂਡਾ ਟਰੇਅ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗੀ

09:59 AM May 08, 2024 IST
ਕਲੌਦੀ ਵਿੱਚ ਆਂਡਾ ਟਰੇਅ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗੀ
ਪਿੰਡ ਕਲੌਦੀ ਵਿੱਚ ਆਂਡਾ ਟਰੇਅ ਫੈਕਟਰੀ ਨੂੰ ਲੱਗੀ ਅੱਗ ਦੀ ਤਸਵੀਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਮਈ
ਨੇੜਲੇ ਪਿੰਡ ਕਲੌਦੀ ਵਿਖੇ ਬੀਤੀ ਰਾਤ ਆਂਡਾ ਟਰੇਅ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਅੱਗ ਨਾਲ ਆਂਡਾ ਟਰੇਅਬਣਾਉਣ ਵਾਲਾ ਕੱਚਾ ਮਾਲਕ ਅਤੇ ਬਣੀਆਂ ਹੋਈਆਂ ਆਂਡਾ ਟਰੇਅ ਸੜ ਕੇ ਸੁਆਹ ਹੋ ਗਈਆਂ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਕਰੀਬ ਛੇ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ਉੱਪਰ ਕਾਬੂ ਪਾਇਆ ਗਿਆ। ਇਸ ਤੋਂ ਇਲਾਵਾ ਸ਼ਹਿਰ ’ਚ ਉਭਾਵਾਲ ਰੋਡ ’ਤੇ ਲੱਕੜ ਦੇ ਆਰੇ ’ਤੇ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਸਥਾਨਕ ਪੁਲੀਸ ਲਾਈਨ ਵਿੱਚ ਵੱਖ-ਵੱਖ ਕੇਸਾਂ ਵਿਚ ਜ਼ਬਤ ਵਾਹਨਾਂ ਨੂੰ ਅੱਗ ਲੱਗਣ ਕਾਰਨ ਕਈ ਵਾਹਨ ਸੜ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲੌਦੀ ਵਿੱਚ ਆਂਡਾ ਟਰੇਅ ਬਣਾਉਣ ਵਾਲੀ ਯੂਨੀਕ ਪੈਕਜਿੰਗ ਫੈਕਟਰੀ ਵਿੱਚ ਅੱਗ ਲੱਗ ਗਈ ਜਿਸ ਵਿੱਚ ਮੌਜੂਦ ਆਂਡਾ ਟਰੇਅ ਬਣਾਉਣ ਦੀ ਵਰਤੋਂ ’ਚ ਆਉਣ ਵਾਲਾ ਕੱਚਾ ਮਾਲਕ ਅਤੇ ਤਿਆਰ ਆਂਡਾ ਟਰੇਅ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਏਨੀ ਭਿਆਨਕ ਸੀ ਕਿ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ। ਮੌਕੇ ’ਤੇ ਪੁੱਜੀਆਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ ਛੇ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਫੈਕਟਰੀ ਦੇ ਮਾਲਕ ਗੋਗੀ ਗਰੇਵਾਲ ਨੇ ਦੱਸਿਆ ਕਿ ਅੱਗ ਨਾਲ ਕੱਚਾ ਮਾਲਕ ਤੇ ਤਿਆਰ ਆਂਡਾ ਟਰੇਅ ਤੋਂ ਇਲਾਵਾ ਸੀਮਿੰਟ ਦੀਆਂ ਚਾਦਰਾਂ ਨਾਲ ਤਿਆਰ ਗੁਦਾਮ ਦੀ ਛੱਤ ਵੀ ਅੱਗ ਦੀ ਭੇਟ ਚੜ੍ਹ ਕੇ ਢਹਿ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਕਰੀਬ ਪੰਜਾਹ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸਤੋਂ ਇਲਾਵਾ ਸਥਾਨਕ ਉਭਾਵਾਲ ਰੋਡ ’ਤੇ ਲੱਕੜ ਦੇ ਆਰੇ ਨੂੰ ਸਵੇਰੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਆਰੇ ’ਤੇ ਪਈ ਸਾਰੀ ਲੱਕੜ ਅਤੇ ਦੋ ਆਰਾ ਮਸ਼ੀਨ ਅਤੇ ਇੱਕ ਮੋਟਰ ਅੱਗ ਦੀ ਭੇਟ ਚੜ੍ਹ ਗਈ।
ਮਾਲਕ ਰਮੇਸ਼ ਬੋਹਤ, ਰਾਮ ਮੇਹਰ ਬੋਹਤ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਕਰ ਕੇ ਅੱਗ ਲੱਗਣ ਬਾਰੇ ਸੂਚਨਾ ਦਿੱਤੀ ਜਿਸ ਮਗਰੋਂ ਉਹ ਤੁਰੰਤ ਮੌਕੇ ’ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਮਾਰਤ ਦੀ ਛੱਤ ਦੇ ਲੋਹੇ ਦੇ ਗਾਡਰ ਵੀ ਅੱਗ ਨਾਲ ਪਿਘਲ ਗਏ ਅਤੇ ਛੱਤ ਡਿੱਗ ਪਈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਕੋਲ ਗੁਜ਼ਾਰੇ ਲਈ ਹੋਰ ਕੋਈ ਸਾਧਨ ਨਹੀਂ ਹੈ। ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਕਰਕੇ ਉਹਨ੍ਹਾਂ ਦੀ ਆਰਥਿਕ ਮੱਦਦ ਕੀਤੀ ਜਾਵੇ। ਸਥਾਨਕ ਪੁਲੀਸ ਲਾਈਨ ਵਿਖੇ ਵੱਖ-ਵੱਖ ਕੇਸਾਂ ’ਚ ਜ਼ਬਤ ਕੀਤੇ ਗਏ ਵਾਹਨਾਂ ਨੂੰ ਅਚਾਨਕ ਅੱਗ ਲੱਗਣ ਦੀ ਵਾਪਰੀ ਘਟਨਾ ’ਚ ਤਿੰਨ ਕਾਰਾਂ ਅਤੇ ਇੱਕ ਟੈਂਪੂ ਸੜ ਗਏ।

Advertisement

Advertisement
Author Image

joginder kumar

View all posts

Advertisement
Advertisement
×