For the best experience, open
https://m.punjabitribuneonline.com
on your mobile browser.
Advertisement

ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਅੱਗ ਲੱਗੀ

09:52 AM Apr 09, 2024 IST
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਅੱਗ ਲੱਗੀ
ਮਿੱਲ ਵਿੱਚ ਲੱਗੀ ਅੱਗ ਬੁਝਾ ਰਹੇ ਫਾਇਰ ਬ੍ਰਿਗੇਡ ਮੁਲਾਜ਼ਮ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 8 ਅਪਰੈਲ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਆਇਲਰ ਵਿੱਚੋਂ ਅਚਾਨਕ ਚੰਗਿਆੜੇ ਨਿਕਲਣ ਕਾਰਨ ਉੱਥੇ ਇਕੱਠੀ ਕੀਤੀ ਖੋਰੀ ਅਤੇ ਬਿਗਾਸ ਦੇ ਢੇਰ ਨੂੰ ਅੱਗ ਲੱਗ ਗਈ ਅਤੇ ਖੋਰੀ ਨਾਲ ਲੱਦੀਆਂ ਦੋ ਟਰੈਕਟਰ ਟਰਾਲੀਆਂ ਅਤੇ ਟਰਬਾਈਨ ਦੀ ਬਹੁਤ ਸਾਰੀ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚਣ ’ਚ ਦੇਰੀ ਹੋ ਗਈ ਜਿਸ ਕਰਕੇ ਇੱਕ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮਿੱਲ ਦੇ ਮੁਲਾਜ਼ਮ ਵੀ ਮਿੱਲ ਦੇ ਪਾਣੀ ਨਾਲ ਅੱਗ ਬਝਾਉਣ ਲੱਗੇ ਰਹੇ। ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਛੁੱਟੀ ’ਤੇ ਗਏ ਹੋਏ ਹੋਣ ਕਰਕੇ ਮਿੱਲ ਦੇ ਚੀਫ ਕੈਮਿਸਟ ਰਾਜਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਿ ਬੁਆਇਲਰ ਦੇ ਚੰਗਿਆੜੇ ਨਿਕਲਣ ਨਾਲ ਮਿੱਲ ਦਾ ਕਾਫੀ ਨੁਕਸਾਨ ਹੋ ਗਿਆ। ਥਾਣਾ ਭੋਗਪੁਰ ਦੇ ਪੁਲੀਸ ਇੰਸਪੈਕਟਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement

Advertisement
Author Image

Advertisement
Advertisement
×