ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁੜੈਲ ਵਿੱਚ ਬੂਟਾਂ ਦੀ ਦੁਕਾਨ ਨੂੰ ਅੱਗ ਲੱਗੀ

06:50 AM Jun 17, 2024 IST

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਜੂਨ
ਇੱਥੇ ਸੈਕਟਰ-45 ਸਥਿਤ ਬੁੜੈਲ ਦੀ ਕੇਸ਼ੋ ਰਾਮ ਕੰਪਲੈਕਸ ਮਾਰਕੀਟ ਦੀ ਇੱਕ ਦੁਕਾਨ ਵਿੱਚ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਟੀਮ ਨੇ ਅੱਗ ਬੁਝਾਈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਸ਼ਾਮ ਸੱਤ ਵਜੇ ਦੇ ਕਰੀਬ ਕੇਸ਼ੋ ਰਾਮ ਕੰਪਲੈਕਸ ਦੀ ਮਾਰਕੀਟ ਵਿੱਚ ਨਿਰੰਕਾਰੀ ਭਵਨ ਦੇ ਸਾਹਮਣੇ ਸਥਿਤ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਬੂਟਾਂ ਦੇ ਸਟੋਰ ਵਿੱਚ ਅੱਗ ਲੱਗ ਗਈ। ਮਾਰਕੀਟ ਦੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਲੱਗੀ ਸੀ। ਅੱਗ ਸ਼ਾਟਰ ਸਰਕਟ ਕਾਰਨ ਲੱਗਣ ਦਾ ਖ਼ਦਸ਼ਾ ਹੈ। ਇੱਥੇ ਤਾਰਾਂ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਮਾਰਕੀਟ ਦੇ ਅੰਦਰ ਨਹੀਂ ਵੜ ਸਕੀ। ਟੀਮ ਨੇ ਅੱਗ ਬੁਝਾਊ ਗੈਸ ਦੇ ਸਿਲੰਡਰਾਂ ਨਾਲ ਅੱਗ ’ਤੇ ਕਾਬੂ ਪਾਇਆ। ਨਿਗਮ ਦੀ ਟੀਮ ਨੇ ਸਬੰਧਤ ਦੁਕਾਨਦਾਰ ਅਤੇ ਮਾਰਕੀਟ ਦੇ ਹੋਰ ਦੁਕਾਨਦਾਰਾਂ ਨੂੰ ਇਥੇ ਦੁਕਾਨਾਂ ਤੇ ਬਣੀਆਂ ਉਪਰਲੀਆਂ ਮੰਜ਼ਿਲਾਂ ਵਿੱਚ ਹਵਾ ਅਤੇ ਰੋਸ਼ਨੀ ਦੇ ਢੁਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਇੱਥੇ ਤਾਰਾਂ ਦੇ ਜਾਲ ਨੂੰ ਠੀਕ ਕਰਨ ਅਤੇ ਦੁਕਾਨਾਂ ਦੀਆਂ ਪੌੜੀਆਂ ਵਿੱਚ ਰੱਖੇ ਸਾਮਾਨ ਨੂੰ ਹਟਾਉਣ ਦੀ ਵੀ ਅਪੀਲ ਕੀਤੀ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਸੈਕਟਰ-45 ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਨਵੀਨ ਕੁਮਾਰ ਟੀਮ ਸਣੇ ਮੌਕੇ ’ਤੇ ਪੁੱਜੇ।

Advertisement

Advertisement
Advertisement