For the best experience, open
https://m.punjabitribuneonline.com
on your mobile browser.
Advertisement

ਸੁਰਜਨ ਜ਼ੀਰਵੀ ਨੂੰ ਅੰਤਿਮ ਵਿਦਾਇਗੀ

07:28 AM Oct 31, 2023 IST
ਸੁਰਜਨ ਜ਼ੀਰਵੀ ਨੂੰ ਅੰਤਿਮ ਵਿਦਾਇਗੀ
Advertisement

ਬਰੈਂਪਟਨ (ਸਤਬਿੀਰ ਸਿੰਘ): ਕੈਨੇਡਾ ਦੇ ਪੱਤਰਕਾਰੀ ਅਤੇ ਅਦਬੀ ਭਾਈਚਾਰੇ ਵੱਲੋਂ ਅੱਜ ਇੱਥੇ ਪੱਤਰਕਾਰੀ ਤੇ ਸਾਹਤਿਕ ਖੇਤਰ ਦੀ ਬਹੁਪੱਖੀ ਸ਼ਖਸੀਅਤ ਸੁਰਜਨ ਸਿੰਘ ਜ਼ੀਰਵੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੀ ਧੀ ਸੀਰਤ, ਜਵਾਈ ਨਵਤੇਜ, ਭਤੀਜਾ ਐਡਵੋਕੇਟ ਸ਼ਿਵਤਾਰ ਜ਼ੀਰਵੀ ਅਤੇ ਦੋਹਤੀ ਸਿਮਰਨ ਕੌਰ ਮੌਜੂਦ ਸਨ। ਇਸ ਮੌਕੇ ਇਕਬਾਲ ਮਾਹਲ ਨੇ ਕਿਹਾ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਇੰਨੇ ਪ੍ਰਭਾਵਤਿ ਸਨ ਕਿ ਉਨ੍ਹਾਂ ਨੇ ਜ਼ੀਰਵੀ ਦੇ ਜੀਵਨੀ ’ਤੇ ਇਕ ਕਤਿਾਬ ਵੀ ਲਿਖੀ। ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਕਿ ਜ਼ੀਰਵੀ ਸਮਾਜ ਪ੍ਰਤੀ ਨਰੋਈ ਸੋਚ ਰੱਖਣ ਵਾਲੇ ਵਿਅਕਤੀ ਸਨ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਹੀ ਪੰਜਾਬੀ ਪੱਤਰਕਾਰੀ ਦੀ ਗੱਲ ਆਰੰਭ ਹੁੰਦੀ ਹੈ ਅਤੇ ਉਨ੍ਹਾਂ ਦੇ ਜ਼ਿਕਰ ਨਾਲ ਹੀ ਪੂਰੀ ਹੁੰਦੀ ਹੈ। ਇਸ ਮੌਕੇ ਜਗੀਰ ਸਿੰਘ ਕਾਹਲੋਂ ਅਤੇ ਕਵੀ ਕੁਲਵਿੰਦਰ ਖਹਿਰਾ ਵੀ ਹਾਜ਼ਰ ਸਨ। ਇਸ ਮੌਕੇ ਸੁਰਜੀਤ ਪਾਤਰ, ਗੁਰਭਜਨ ਗਿੱਲ, ਲਖਵਿੰਦਰ ਜੌਹਲ ਤੇ ਜਤਿੰਦਰ ਪੰਨੂ ਦੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ।

Advertisement

Advertisement
Advertisement
Author Image

joginder kumar

View all posts

Advertisement