ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਆਈਆਰਐੱਸ ਅਧਿਕਾਰੀ ਪੁਰਸ਼ ਬਣੀ

07:17 AM Jul 11, 2024 IST

ਹੈਦਰਾਬਾਦ, 10 ਜੁਲਾਈ
ਕਸਟਮ, ਐਕਸਾਈਜ਼ ਤੇ ਸਰਵਿਸ ਟੈਕਸ ਅਪੀਲ ਅਥਾਰਿਟੀ (ਸੀਈਐੱਸਟੀਏਟੀ) ਹੈਦਰਾਬਾਦ ਦੇ ਖੇਤਰੀ ਬੈਂਚ ਵਿੱਚ ਜੁਆਇੰਟ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੀ ਇਕ ਮਹਿਲਾ ਇੰਡੀਅਨ ਰੈਵੇਨਿਊ ਸਰਵਿਸ (ਆਈਆਰਐੱਸ) ਅਧਿਕਾਰੀ ਨੇ ਪੁਰਸ਼ ਵਜੋਂ ਲਿੰਗ ਤਬਦੀਲੀ ਕਰਵਾ ਲਈ ਹੈ। ਭਾਰਤੀ ਸਿਵਲ ਸੇਵਾਵਾਂ ਵਿੱਚ ਲਿੰਗ ਤਬਦੀਲੀ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਵਿੱਤ ਮੰਤਰਾਲੇ ਨੇ ਐੱਮ ਅਨੁਸੂਈਆ ਦੀ ਥਾਂ ਉਸ ਦਾ ਨਾਮ ਬਦਲ ਕੇ ਐੱਮ ਅਨੁਕਾਥਿਰ ਸੂਰਿਆ ਕਰਨ ਅਤੇ ਉਸ ਦਾ ਲਿੰਗ ਮਹਿਲਾ ਤੋਂ ਪੁਰਸ਼ ਵਜੋਂ ਤਬਦੀਲ ਕਰਨ ਸਬੰਧੀ ਦਰਖ਼ਾਸਤ ਨੂੰ ਮਨਜ਼ੂਰ ਕਰ ਲਿਆ ਹੈ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ 9 ਜੁਲਾਈ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ਮਿਸ ਐੱਮ ਅਨੁਸੂਈਆ ਦੀ ਬੇਨਤੀ ਨੂੰ ਵਿਚਾਰਿਆ ਗਿਆ ਹੈ। ਹੁਣ ਤੋਂ, ਅਧਿਕਾਰੀ ਨੂੰ ਸਾਰੇ ਰਿਕਾਰਡਾਂ ਵਿੱਚ ‘ਸ੍ਰੀ ਐੱਮ ਅਨੁਕਾਥਿਰ ਸੂਰਿਆ’ ਵਜੋਂ ਜਾਣਿਆ ਜਾਵੇਗਾ। 35 ਸਾਲਾ ਇਹ ਅਧਿਕਾਰੀ ਸੀਈਐੱਸਟੀਏਟੀ ਦੇ ਚੀਫ਼ ਕਮਿਸ਼ਨਰ (ਅਧਿਕਾਰਤ ਨੁਮਾਇੰਦੇ) ਦੇ ਦਫ਼ਤਰ ਵਿੱਚ ਜੁਆਇੰਟ ਕਮਿਸ਼ਨਰ ਵਜੋਂ ਤਾਇਨਾਤ ਹੈ। -ਆਈਏਐੱਨਐੱਸ

Advertisement

Advertisement