ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੁੱਗੀ ’ਚ ਅੱਗ ਲੱਗਣ ਕਾਰਨ ਪਿਤਾ ਤੇ ਤਿੰਨ ਬੱਚੇ ਝੁਲਸੇ

08:14 AM Mar 17, 2024 IST
ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਝੁੱਗੀ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਮਾਰਚ
ਸਥਾਨਕ ਬਲੀਬੇਗ ਬਸਤੀ ਵਿੱਚ ਬੀਤੀ ਰਾਤ ਇੱਕ ਝੁੱਗੀ ਵਿੱਚ ਅੱਗ ਲੱਗਣ ਕਾਰਨ 3 ਬੱਚੇ ਸ਼ਬਨਮ, ਵਿਸ਼ਾਲ, ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਬੁਰੀ ਤਰ੍ਹਾਂ ਝੁਲਸ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌਂ ਗਏ ਸਨ। ਉਸਨੇ ਦੱਸਿਆ ਕਿ ਉਹ ਤੇ ਉਸ ਦਾ ਪਤੀ ਅੱਗੇ ਝੁੱਗੀ ਵਿੱਚ ਸੁੱਤੇ ਪਏ ਸਨ ਜਦਕਿ ਪਿਛਲੇ ਪੱਕੇ ਬਣੇ ਕਮਰੇ ਵਿੱਚ ਉਨ੍ਹਾਂ ਦੇ ਤਿੰਨ ਬੱਚੇ ਸੌਂ ਰਹੇ ਸਨ। ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਖੇਤਾਂ ਵਿੱਚ ਫਸਲਾਂ ’ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਅਤੇ ਉਸਲੇ ਸਪਰੇਅ ਵਾਲਾ ਪੰਪ ਚੁੱਲ੍ਹੇ ਨੇੜ੍ਹੇ ਰੱਖ ਦਿੱਤਾ। ਖਦਸ਼ਾ ਜਤਾਇਆ ਜਾ ਰਿਹਾ ਹੈ ਚੁੱਲ੍ਹੇ ਦੀ ਰਾਖ਼ ਤੋਂ ਪੰਪ ਵਿੱਚ ਪਏ ਪੈਟਰੋਲ ਨੂੰ ਅੱਗ ਲੱਗ ਗਈ, ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀ ਲਪਟਾਂ ਦੇਖ ਅਤੇ ਰੌਲਾ ਸੁਣ ਕੇ ਆਸ-ਪਾਸ ਦੇ ਗੁਆਂਢੀ ਵੀ ਉੱਠ ਖੜੇ ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੁਨੀਤਾ ਦੇਵੀ ਦੇ ਤਿੰਨ ਬੱਚੇ ਜੋ ਪਿਛਲੇ ਕਮਰੇ ’ਚ ਪਏ ਸਨ ਉਹ ਅੱਗ ਦੀਆਂ ਲਪਟਾਂ ’ਚ ਘਿਰ ਗਏ ਅਤੇ ਧੂੰਏ ਕਾਰਨ ਉਹ ਬੇਹਾਲ ਹੋ ਗਏ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ 3 ਬੱਚੇ ਸ਼ਬਨਮ, ਵਿਸ਼ਾਲ ਤੇ ਗੋਪਾਲ ਅਤੇ ਉਨ੍ਹਾਂ ਦਾ ਪਿਤਾ ਇੰਦਰ ਸਾਹਨੀ ਝੁਲਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਪਰ ਹਾਲਾਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਸੂਚਨਾ ਮਿਲਣ ’ਤੇ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਵੀ ਜ਼ਖ਼ਮੀਆਂ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ 2 ਬੱਚੇ ਖ਼ਤਰੇ ਤੋਂ ਬਾਹਰ ਹਨ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ’ਤੇ ਜੋ ਵੀ ਖਰਚ ਆਵੇਗਾ ਉਹ ਰੈੱਡ ਕਰਾਸ ਵੱਲੋਂ ਅਦਾ ਕੀਤਾ ਜਾਵੇਗਾ।

Advertisement

Advertisement