ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ’ਤੇ ਜਾਨਲੇਵਾ ਹਮਲਾ; ਹਾਲਤ ਸਥਿਰ

07:05 PM Jun 29, 2023 IST

ਸਹਾਰਨਪੁਰ (ਉੱਤਰ ਪ੍ਰਦੇਸ਼), 28 ਜੂਨ

Advertisement

ਦਲਿਤ ਆਗੂ ਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ (36) ਦੀ ਕਾਰ ‘ਤੇ ਅੱਜ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਦੌਰਾਨ ਇਕ ਗੋਲੀ ਚੰਦਰਸ਼ੇਖਰ ਦੇ ਢਿੱਡ ‘ਚ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਹ ਘਟਨਾ ਸਹਾਰਨਪੁਰ ਜ਼ਿਲ੍ਹੇ ਦੇ ਦਿਓਬੰਦ ਵਿੱਚ ਵਾਪਰੀ ਜਿਥੇ ਉਹ ਆਪਣੇ ਇਕ ਸਮਰਥਕ ਦੇ ਘਰ ‘ਤੇਰ੍ਹਵੀਂ’ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਉਣ ਵੇਲੇ ਆਪਣੀ ਕਾਰ ਵਿੱਚ ਬੈਠਿਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਐੱਸਪੀ (ਸਿਟੀ) ਅਭਿਮੰਨਿਊ ਮੰਗਲੀਕ ਅਨੁਸਾਰ ਹਮਲਾਵਰ ਵੀ ਇਕ ਕਾਰ ਵਿੱਚ ਆਏ ਸਨ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਇਕ ਗੋਲੀ ਚੰਦਰਸ਼ੇਖਰ ਦੇ ਢਿੱਡ ‘ਚ ਲੱਗੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਪੁਲੀਸ ਅਨੁਸਾਰ ਹਮਲਾਵਰ ਜਿਸ ਕਾਰ ਵਿੱਚ ਆਏ ਸਨ ਉਸ ਦਾ ਰਜਿਸਟਰੇਸ਼ਨ ਨੰਬਰ ਹਰਿਆਣਾ ਦਾ ਸੀ। ਇਸੇ ਦੌਰਾਨ ਸਹਾਰਨਪੁਰ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਹਮਲਾਵਰਾਂ ਦੀ ਭਾਲ ਆਰੰਭ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਚੰਦਰਸ਼ੇਖਰ ਨੇ ਸਾਲ 2020 ਵਿੱਚ ਆਜ਼ਾਦ ਸਮਾਜ ਪਾਰਟੀ ਦਾ ਗਠਨ ਕੀਤਾ ਸੀ ਜਿਸ ਦਾ ਉਹ ਪ੍ਰਧਾਨ ਵੀ ਹੈ।

ਭੀਮ ਆਰਮੀ ਦੇ ਮੁਖੀ ਦੀ ਹਮਲੇ ‘ਚ ਨੁਕਸਾਨੀ ਗਈ ਕਾਰ। -ਫੋਟੋ: ਪੀਟੀਆਈ
Advertisement

ਉਸ ‘ਤੇ ਕੀਤੇ ਗਏ ਹਮਲੇ ਬਾਰੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਨਿਸ਼ਾਨਾ ਸੇਧਿਆ ਹੈ ਤੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ। -ਪੀਟੀਆਈ

Advertisement
Tags :
ਆਰਮੀਸਥਿਰਹਮਲਾਹਾਲਤਚੰਦਰਸ਼ੇਖਰਜਾਨਲੇਵਾਮੁਖੀ
Advertisement