ਖੇਤ ਵਿੱਚ ਕੰਮ ਕਰਦੇ ਕਿਸਾਨ ਨੂੰ ਗੋਲੀਆਂ ਮਾਰੀਆਂ; ਹਾਲਤ ਨਾਜ਼ੁਕ
07:49 AM Nov 06, 2023 IST
Advertisement
ਪੱਤਰ ਪ੍ਰੇਰਕ
ਜਲੰਧਰ, 5 ਨਵੰਬਰ
ਕਸਬਾ ਬਿਲਗਾ ਦੇ ਪਿੰਡ ਸ਼ਾਮਪੁਰ ਨੇੜੇ ਮੋਟਰਸਾਈਕਲ ਸਵਾਰਾਂ ਦੋ ਵਿਅਕਤੀਆਂ ਨੇ ਖੇਤ ’ਚ ਕੰਮ ਕਰ ਰਹੇ ਕਿਸਾਨ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇੱਕ ਕਿਸਾਨ ਦੀ ਗਰਦਨ ’ਤੇ ਵੀ ਲੱਗੀ। ਘਟਨਾ ’ਚ ਜ਼ਖ਼ਮੀ ਹੋਏ ਲਖਜੀਤ ਸਿੰਘ ਨੂੰ ਇਲਾਜ ਲਈ ਨੂਰਮਹਿਲ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੇਰ ਸ਼ਾਮ ਤੱਕ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਥਾਣਾ ਬਿਲਗਾ ਦੇ ਐੱਸਐੱਚਓ ਮਹਿੰਦਰਪਾਲ ਸਿੰਘ ਨੇ ਵਾਰਦਾਤ ਸਮੇਂ ਕਿਸਾਨ ਆਪਣੇ ਖੇਤ ’ਚ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਤਲ ਦੀ ਕੋਸ਼ਿਸ਼ ਤੇ ਅਸਲਾ ਐਕਟ ਧਾਰਾਵਾਂ ਤਹਤਿ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੌਕੇ ਤੋਂ ਇੱਕ ਕਾਰਤੂਸ ਤੇ ਦੋ ਖੋਲ ਬਰਾਮਦ ਕੀਤੇ ਹਨ।
Advertisement
Advertisement