ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਨੇ ਜਿੱਤੀ 2.50 ਕਰੋੜ ਦੀ ਲਾਟਰੀ
08:47 PM Jun 29, 2023 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਚੰਡੀਗੜ੍ਹ, 26 ਜੂਨ
ਨਾਗਾਲੈਂਡ ਸਰਕਾਰ ਵੱਲੋਂ ਬੀਤੇ 24 ਜੂਨ ਨੂੰ 2.50 ਕਰੋੜ ਦੇ ਮੁੱਲ ਦੀ ਸੂਬਾ ਪੱਧਰੀ ਡੀਅਰ ਲਾਟਰੀ ਦੇ ਡਰਾਅ ਵਿੱਚ ਪਹਿਲਾ ਇਨਾਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਿਆਨਪੁਰ ਦੇ ਵਸਨੀਕ ਸਲਵਿੰਦਰ ਕੁਮਾਰ ਨੂੰ ਪ੍ਰਾਪਤ ਹੋਇਆ ਹੈ। ਇਹ ਟਿਕਟ ਸਲਵਿੰਦਰ ਨੇ ਪਠਾਨਕੋਟ ਸਥਿਤ ਬਿੱਲਾ ਲਾਟਰੀ ਏਜੰਸੀ ਤੋਂ ਖਰੀਦੀ ਸੀ। ਸਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ ਤੇ 1991 ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਕਿਸੇ ਦਿਨ ਉਸ ਦੀ ਇੰਨੀ ਵੱਡੀ ਲਾਟਰੀ ਨਿਕਲ ਸਕਦੀ ਹੈ। ਸਲਵਿੰਦਰ ਨੇ ਦੱਸਿਆ ਕਿ ਪਰਿਵਾਰ ਨਾਲ ਮਨੀਕਰਨ ਤੋਂ ਮਾਤਾ ਦੇ ਦਰਸ਼ਨ ਕਰਦਿਆਂ ਵਾਪਸੀ ਵੇਲੇ ਉਸ ਦੇ ਬੱਚਿਆਂ ਨੇ ਇਹ ਲਾਟਰੀ ਟਿਕਟ ਖਰੀਦਣ ਲਈ ਕਿਹਾ ਸੀ। ਉਸ ਨੇ ਕਿਹਾ ਕਿ ਪਹਿਲਾ ਇਨਾਮ ਹਾਸਲ ਕਰਕੇ ਉਸ ਦਾ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਖੁਸ਼ੀ ਵਿੱਚ ਝੂਮ ਉੱਠੇ ਹਨ।
Advertisement
Advertisement



