For the best experience, open
https://m.punjabitribuneonline.com
on your mobile browser.
Advertisement

ਗਰਮ ਗੁੜ ਦੇੇ ਕੜਾਹੇ ’ਚ ਡਿੱਗ ਕੇ ਕਿਸਾਨ ਦੀ ਮੌਤ

07:48 AM Mar 07, 2024 IST
ਗਰਮ ਗੁੜ ਦੇੇ ਕੜਾਹੇ ’ਚ ਡਿੱਗ ਕੇ ਕਿਸਾਨ ਦੀ ਮੌਤ
Advertisement

ਜਲੰਧਰ (ਪੱਤਰ ਪ੍ਰੇਰਕ): ਪਿੰਡ ਟਿੱਬਾ ਨੇੜੇ ਗੁੜ ਬਣਾਉਣ ਵਾਲੇ ਕੜਾਹੇ ਵਿੱਚ ਡਿੱਗਣ ਕਾਰਨ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁੜ ਬਣਾਉਣ ਦੌਰਾਨ ਤਿਲਕ ਕੇ ਕੜਾਹੀ ਵਿੱਚ ਡਿੱਗਣ ਕਾਰਨ ਕਿਸਾਨ ਸੁਰਿੰਦਰ ਸਿੰਘ (70) ਵਾਸੀ ਪਿੰਡ ਟਿੱਬਾ ਬੁਰੀ ਤਰ੍ਹਾਂ ਝੁਲਸ ਗਿਆ ਤੇ ਬਾਅਦ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਭਰਾ ਕੇਹਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸੁਰਿੰਦਰ ਸਿੰਘ ਪਿੰਡ ਮੁੰਡੀ ਮੋੜ ਨੇੜੇ ਇੱਕ ਰੋਲਰ ’ਤੇ ਗੰਨਾ ਲੈ ਕੇ ਗਿਆ ਸੀ। ਗੁੜ ਬਣਾਉਂਦੇ ਸਮੇਂ ਅਚਾਨਕ ਧੂੰਏਂ ਕਾਰਨ ਉਹ ਕੜਾਹੇ ਵਿੱਚ ਡਿੱਗ ਗਿਆ ਤੇ ਬੁਰੀ ਤਰ੍ਹਾਂ ਝੁਲਸ ਗਿਆ।

Advertisement

Advertisement
Author Image

joginder kumar

View all posts

Advertisement
Advertisement
×