ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਧੜਾ ਢੀਂਡਸਾ ਨਾਲ ਰਲਿਆ
08:33 AM Jul 29, 2020 IST
Advertisement
ਟ੍ਰਬਿਿਊਨ ਨਿਊਜ਼ ਸਰਵਿਸ
Advertisement
ਚੰਡੀਗੜ੍ਹ, 28 ਜੁਲਾਈ
Advertisement
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨੇ ਆਪਣਾ ਧੜਾ ਭੰਗ ਕਰਕੇ ਸੁਖਦੇਵ ਸਿੰਘ ਢੀਂਡਸਾ ਨਾਲ ਅਕਾਲੀ ਦਲ ’ਚ ਸਾਥ ਦੇਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਅਤੇ ਨਵੇਂ ਸਿਰੇ ਤੋਂ ਅਕਾਲੀ ਦਲ ਵਿੱਚ ਕੰਮ ਕਰਨ ਦਾ ਐਲਾਨ ਕਰ ਦਿੱਤਾ। ਸ੍ਰੀ ਢੀਂਡਸਾ ਦੇ ਨਿਵਾਸ ’ਤੇ ਹੋਈ ਮੀਟਿੰਗ ’ਚ ਨਵੇਂ ਬਣਨ ਵਾਲੇ ਅਕਾਲੀ ਦਲ ਅਤੇ ਫੈਡਰੇਸ਼ਨ ਨੂੰ ਜਥੇਬੰਦ ਕਰਨ ਬਾਰੇ ਲੰਮੀਆਂ ਵਿਚਾਰਾਂ ਹੋਈਆਂ, ਜਿਸ ਮਗਰੋਂ ਸਤਨਾਮ ਸਿੰਘ ਕਾਹਲੋਂ ਨੇ ਫੈਡਰੇਸ਼ਨ ਨੂੰ ਭੰਗ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬਚਿੱਤਰ ਸਿੰਘ ਲਾਡੇਵਾਲ, ਅਵਤਾਰ ਸਿੰਘ, ਤਰਸੇਮ ਸਿੰਘ ਖੇਲਾ, ਰਾਜ ਸਿੰਘ ਗਿੱਲ, ਗੁਰਜੀਤ ਸਿੰਘ ਬਾਠ, ਅਮਨਦੀਪ ਸਿੰਘ ਮਾਨ, ਰਣਧੀਰ ਸਿੰਘ ਉਪੋਕੇ, ਗੁਰਸੇਵ ਸਿੰਘ ਹਰਪਾਲਪੁਰ ਤੇ ਦੇਵਿੰਦਰ ਸਿੰਘ ਸੋਢੀ ਹਾਜ਼ਰ ਸਨ।
Advertisement