For the best experience, open
https://m.punjabitribuneonline.com
on your mobile browser.
Advertisement

ਜਨਤਕ ਪਖਾਨੇ ਵਿੱਚ ‘ਟੁੰਨ’ ਹੋ ਕੇ ਡਿੱਗਿਆ ਨਸ਼ੇੜੀ

07:39 AM Aug 31, 2023 IST
ਜਨਤਕ ਪਖਾਨੇ ਵਿੱਚ ‘ਟੁੰਨ’ ਹੋ ਕੇ ਡਿੱਗਿਆ ਨਸ਼ੇੜੀ
ਪਖਾਨੇ ’ਚ ਬੇਹੋਸ਼ੀ ਦੀ ਹਾਲਤ ’ਚ ਡਿੱਗਿਆ ਪਿਆ ਨੌਜਵਾਨ।
Advertisement

ਸ਼ਗਨ ਕਟਾਰੀਆ
ਬਠਿੰਡਾ, 30 ਅਗਸਤ
ਇਥੇ ਬੀਬੀ ਵਾਲਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਦੇ ਬਾਹਰ ਨਗਰ ਨਿਗਮ ਵੱਲੋਂ ਬਣਾਏ ਜਨਤਕ ਪਖ਼ਾਨੇ ਵਿੱਚ ਇੱਕ ਨਸ਼ੇੜੀ ਓਵਰਡੋਜ਼ ਕਾਰਨ ਬੇਹੋਸ਼ ਹੋ ਗਿਆ, ਜਿਸ ਨੂੰ ‘ਸਹਾਰਾ’ ਸੰਸਥਾ ਦੇ ਵਰਕਰਾਂ ਨੇ ਸਮੇਂ ਸਿਰ ਪਹੁੰਚ ਕੇ ਹਸਪਤਾਲ ਪਹੁੰਚਾਇਆ। ਸਹਾਇਤਾ ਲਈ ਅੱਪੜੇ ਸੰਸਥਾ ਦੇ ਵਰਕਰ ਸੰਦੀਪ ਗੋਇਲ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਸੂਚਨਾ ਆਈ ਸੀ ਕਿ ਪਖ਼ਾਨੇ ਦੇ ਅੰਦਰੋਂ ਕੁੰਡੀ ਲੱਗੀ ਹੋਈ ਹੈ ਅਤੇ ਉਸ ਵਿਚ ਨੌਜਵਾਨ ਬੰਦ ਹੈ। ਉਨ੍ਹਾਂ ਕਿਸੇ ਤਰਕੀਬ ਨਾਲ ਜਦੋਂ ਪਖ਼ਾਨੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਅੰਦਰ ਮੂਧੇ ਮੂੰਹ ਡਿੱਗਿਆ ਪਿਆ ਸੀ।
ਉਨ੍ਹਾਂ ਦੱਸਿਆ ਕਿ ਅੰਦਰ ਇਕ ਸਰਿੰਜ, ਇਕ ਚਮਚਾ, ਇਕ ਲਾਈਟਰ, ਲਿਫ਼ਾਫ਼ਾ ਅਤੇ ਦੋ ਪੁੜੀਆਂ ਪਈਆਂ ਸਨ। ਪਖ਼ਾਨੇ ਦੇ ਬਾਹਰ ਨੌਜਵਾਨ ਦੀ ਐਕਟਿਵਾ ਵੀ ਖੜ੍ਹੀ ਸੀ। ਸਹਾਰਾ ਵਰਕਰਾਂ ਨੇ ਨੌਜਵਾਨ ਨੂੰ ਸੰਭਾਲਿਆ ਅਤੇ ਹਸਪਤਾਲ ਲੈ ਗਏ। ਵਰਕਰਾਂ ਵੱਲੋਂ ਇਸ ਬਾਰੇ ਸੂਚਨਾ ਪੁਲੀਸ ਨੂੰ ਵੀ ਦਿੱਤੀ ਗਈ ਹੈ। ਫਿਲਹਾਲ ਮੌਕੇ ਸਿਰ ਡਾਕਟਰੀ ਸਹਾਇਤਾ ਮਿਲਣ ਸਦਕਾ ਉਸ ਦੀ ਜ਼ਿੰਦਗੀ ਬਚ ਗਈ। ਨੌਜਵਾਨ ਦੀ ਪਛਾਣ ਗੁਆਂਢੀ ਰਾਜ ਹਰਿਆਣਾ ਦੇ ਵਸਨੀਕ ਵਜੋਂ ਦੱਸੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×