ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਜਨ ਪਿੰਡਾਂ ਦਾ ਸੰਪਰਕ ਅਜੇ ਵੀ ਦੇਵੀਗੜ੍ਹ ਨਾਲੋਂ ਟੁੱਟਿਆ

07:24 AM Jul 19, 2023 IST
ਪਿੰਡ ਦੂਧਨ ਗੁੱਜਰਾਂ ਨੇੜੇ ਪਏ ਪਾੜ ਦੌਰਾਨ ਵਹਿ ਰਿਹਾ ਪਾਣੀ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 18 ਜੁਲਾਈ
ਬਾਰਸ਼ ਪੈਂਦੀ ਨੂੰ ਕਰੀਬ 10 ਦਨਿ ਹੋ ਗਏ ਹਨ ਪਰ ਟਾਂਗਰੀ ਨਦੀ ਦਾ ਪਾਣੀ ਅਜੇ ਵੀ ਖੇਤਾਂ ਵਿੱਚ ਚੱਲ ਰਿਹਾ ਹੈ ਅਤੇ ਪਿੰਡ ਦੂਧਨ ਗੁੱਜਰਾਂ ਨੇੜੇ ਜੋ ਪੁਲ ਬਣਾਇਆ ਗਿਆ ਸੀ, ਉਹ ਹੜ੍ਹ ਦੀ ਪਾਣੀ ਕਾਰਨ ਟੁੱਟ ਗਿਆ ਹੈ। ਇਸ ਕਾਰਨ ਦੇਵੀਗੜ੍ਹ ਤੋਂ ਝੁੱਗੀਆਂ ਤੱਕ ਜਾਂਦੀ ਸੜਕ ਪਿੰਡ ਦੂਧਨ ਗੁੱਜਰਾਂ ਨੇੜਿਓਂ ਟੁੱਟ ਗਈ ਹੈ ਅਤੇ ਇਹ ਰਸਤਾ ਬੰਦ ਹੋ ਗਿਆ ਹੈ। ਇਸ ਪਿੰਡ ਦੂਧਨ ਗੁਜਰਾਂ, ਖਤੌਲੀ, ਗਣੇਸ਼ਪੁਰ, ਕਰਤਾਰਪੁਰ ਪੱਤੀ, ਰੌਸ਼ਨਪੁਰ, ਝੁੱਗੀਆਂ, ਬਲੌਂਗੀ ਆਦਿ ਦਾ ਦੇਵੀਗੜ੍ਹ ਨਾਲੋਂ ਸੰਪਰਕ ਟੁੱਟ ਗਿਆ ਹੈ। ਰਸਤਾ ਕੱਟਣ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਵਾਇਆ ਬੀਬੀਪੁਰ ਅਤੇ ਵਾਇਆ ਬਿੰਜਲ ਘੁੰਮ ਕੇ ਦੇਵੀਗੜ੍ਹ ਆਉਂਦੇ ਹਨ।
ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਬੜੀ ਸਰਗਰਮੀ ਨਾਲ ਟੁੱਟੀਆਂ ਸੜਕਾਂ ਨੂੰ ਚਾਲੂ ਕਰਨ ਵਿੱਚ ਲੱਗਿਆ ਹੋਇਆ ਹੋਇਆ ਹੈ। ਇਸ ਤੋਂ ਇਲਾਵਾ ਟਾਂਗਰੀ ਨਦੀ ਵਿੱਚ ਪਏ ਪਾੜ ਨੂੰ ਵੀ ਤੇਜ਼ੀ ਨਾਲ ਪੂਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ-ਪਹੋਵਾ ਰਾਜ ਮਾਰਗ ਨੂੰ ਪੂਰਨ ਦਾ ਕੰਮ ਵੀ ਜਲਦੀ ਸ਼ਰੂ ਕੀਤਾ ਜਾਵੇਗਾ ।

Advertisement

Advertisement
Tags :
ਸੰਪਰਕਟੁੱਟਿਆਦਰਜਨਦੇਵੀਗੜ੍ਹਨਾਲੋਂਪਿੰਡਾਂ