For the best experience, open
https://m.punjabitribuneonline.com
on your mobile browser.
Advertisement

ਡਾਂਸਰ ਕੁੜੀ ਤੇ ਪੁਲੀਸ ਮੁਲਾਜ਼ਮ ਦਾ ਵਿਵਾਦ ਭਖ਼ਿਆ

07:19 AM Apr 05, 2024 IST
ਡਾਂਸਰ ਕੁੜੀ ਤੇ ਪੁਲੀਸ ਮੁਲਾਜ਼ਮ ਦਾ ਵਿਵਾਦ ਭਖ਼ਿਆ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਤੱਗੜ ਤੇ ਹੋਰ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਪਿਛਲੇ ਦਿਨੀਂ ਖੰਨਾ ਤੋਂ ਵਿਆਹ ਸਬੰਧੀ ਸਮਰਾਲਾ ਗਈ ਬਰਾਤ ਸਮਾਗਮ ਦੌਰਾਨ ਡਾਂਸਰ ਤੇ ਪੁਲੀਸ ਮੁਲਾਜ਼ਮ ਦਾ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ।
ਅੱਜ ਬਰਾਤੀਆਂ ਦੇ ਹੱਕ ਵਿੱਚ ਆਏ ਡੀਜੇ ਮਾਲਕ ਅਤੇ ਆਕੈਸਟਰਾ ਕਲਾਕਾਰ ਅਤੇ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਗਲਤ ਦੱਸਦਿਆਂ ਪੰਜਾਬ ਡੀਜੇ ਐਂਡ ਲਾਈਟ ਸਾਊਂਡ ਸਿਸਟਮ ਯੂਨੀਅਨ ਨੇ ਲੜਕੀ ਦੇ ਹੱਕ ਵਿੱਚ ਖੜ੍ਹਨ ਦਾ ਫੈਸਲਾ ਕੀਤਾ। ਇਸਦੇ ਨਾਲ ਹੀ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਵੀ ਡਾਂਸਰ ਲੜਕੀ ਦੇ ਹੱਕ ਵਿੱਚ ਆ ਕੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਉਸ ਨਾਲ ਹੋਈ ਘਟਨਾ ਦਾ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਸਮਰਾਲਾ ਵਿੱਚ ਇਕ ਵਿਆਹ ਸਮਾਗਮ ਦੌਰਾਨ ਸਟੇਜ ’ਤੇ ਨੱਚ ਰਹੀ ਕੁੜੀ ’ਤੇ ਸਟੇਜ ਦੇ ਹੇਠਾਂ ਖੜ੍ਹੇ ਵਿਅਕਤੀਆਂ ਵਿੱਚ ਬਹਿਸ ਚੱਲ ਰਹੀ ਹੈ। ਇਕ ਵਿਅਕਤੀ ਵੱਲੋਂ ਡਾਂਸਰ ਕੁੜੀ ਵੱਲ ਸ਼ਰਾਬ ਦਾ ਭਰਿਆ ਗਲਾਸ ਵੀ ਸੁੱਟਿਆ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤ ਮਿਲਣ ’ਤੇ ਜਗਰੂਪ ਸਿੰਘ ਸਣੇ ਚਾਰ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ। ਖੰਨਾ ਲਾਈਟ ਐਂਡ ਡੀਜੇ ਸਾਊਂਡ ਦੇ ਪ੍ਰਧਾਨ ਦਵਿੰਦਰ ਸਿੰਘ ਤੱਗੜ ਨੇ ਕਿਹਾ ਕਿ ਕਲਾਕਾਰ ਲੜਕੀ ’ਤੇ ਪੁਲੀਸ ਮੁਲਾਜ਼ਮ ਵੱਲੋਂ ਦੁਰਵਿਵਹਾਰ ਕਰਨ ਦੀ ਘਟਨਾ ਨਿੰਦਣਯੋਗ ਹੈ।
ਦੋਵਾਂ ਧਿਰਾਂ ਨੇ ਜਿੱਥੇ ਇਕ ਦੂਜੇ ਨੂੰ ਗਾਲਾਂ ਕੱਢੀਆਂ ਉੱਥੇ ਪੁਲੀਸ ਮੁਲਾਜ਼ਮ ਨੇ ਲੜਕੀ ਦੀ ਸਟੇਜ ਵੱਲ ਕੱਚ ਦਾ ਗਿਲਾਸ ਮਾਰਿਆ। ਪੁਲੀਸ ਮਾਮਲਾ ਦਰਜ ਕਰ ਕੇ ਹੁਣ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਯੂਨੀਅਨ ਡਾਂਸਰ ਲੜਕੀ ਦੇ ਹੱਕ ਵਿੱਚ ਹਰ ਸਹਿਯੋਗ ਦੇਵੇਗੀ।

Advertisement

Advertisement
Author Image

Advertisement
Advertisement
×