ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਮੰਡੀ ਵਿੱਚ ਬਿਨਾਂ ਨਿਰੀਖਣ ਤੋਂ ਭੇਜਿਆ ਖਸਤਾ ਹਾਲ ਬਾਰਦਾਨਾ

06:55 AM Apr 15, 2024 IST
ਮਜ਼ਦੂਰ ਮੰਡੀ ’ਚ ਖਸਤਾ ਹਾਲ ਬਾਰਦਾਨਾ ਦਿਖਾਉਂਦਾ ਹੋਇਆ ਮਜ਼ਦੂਰ।

ਕਰਮਜੀਤ ਸਿੰਘ ਚਿੱਲਾ
ਬਨੂੜ, 14 ਅਪਰੈਲ
ਬਨੂੜ ਦੀ ਮੰਡੀ ਵਿੱਚ ਮਾਰਕਫ਼ੈੱਡ ਅਤੇ ਪਨਗਰੇਨ ਵੱਲੋਂ ਕਣਕ ਦੀ ਭਰਾਈ ਲਈ ਭੇਜਿਆ ਗਿਆ ਖ਼ਸਤਾ ਹਾਲ ਬਾਰਦਾਨਾ ਆੜ੍ਹਤੀਆਂ ਅਤੇ ਕਿਸਾਨਾਂ ਲਈ ਸਿਰਦਰਦੀ ਬਣ ਗਿਆ ਹੈ। ਆੜ੍ਹਤੀਆਂ ਵੱਲੋਂ ਇਹ ਮਾਮਲਾ ਪਹਿਲਾਂ ਸਥਾਨਿਕ ਪ੍ਰਸ਼ਾਸਨ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਮਗਰੋਂ ਮਾਰਕਫੈੱਡ ਦੀ ਡੀਐਮ ਵੱਲੋਂ ਵੀ ਮੰਡੀ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਬਾਰਦਾਨੇ ਦੀ ਖਸਤਾ ਹਾਲਤ ਦੀ ਜਾਂਚ ਕਰਨ ਮਗਰੋਂ ਇਸ ਦੀ ਵਰਤੋਂ ਨਾ ਕਰਨ ਅਤੇ ਇਸ ਨੂੰ ਵਾਪਿਸ ਭੇਜਣ ਅਤੇ ਨਵਾਂ ਬਾਰਦਾਨਾ ਹਾਸਿਲ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਪੱਤਰਕਾਰਾਂ ਦੀ ਟੀਮ ਨੇ ਮੌਕੇ ’ਤੇ ਜਾ ਕੇ ਵੇਖਿਆ ਕਿ ਦੋਹਾਂ ਏਜੰਸੀਆਂ ਦਾ ਬਾਰਦਾਨਾ ਗਲਿਆ ਹੋਇਆ ਸੀ। ਆੜ੍ਹਤੀ ਇਸ ਮਾਮਲੇ ਬਾਰੇ ਕੁੱਝ ਵੀ ਬੋਲਣ ਲਈ ਤਿਆਰ ਹਨ। ਕਣਕ ਵੇਚਣ ਆਏ ਕਿਸਾਨਾਂ ਨੇ ਖਰਾਬ ਬਾਰਦਾਨਾ ਭੇਜਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ।

Advertisement

ਬੇਧਿਆਨੀ ਨਾਲ ਅਜਿਹਾ ਹੋਇਆ: ਖਰੀਦ ਅਧਿਕਾਰੀ

ਬਨੂੜ ਮੰਡੀ ਵਿੱਚ ਨੋਡਲ ਏਜੰਸੀ ਪਨਗਰੇਨ ਦੇ ਖਰੀਦ ਅਧਿਕਾਰੀ ਦੀਪਕ ਸਿਨਹਾ ਨੇ ਆਖਿਆ ਕਿ ਪਿਛਲੇ ਸੀਜ਼ਨ ਸਮੇਂ ਇੱਥੋਂ ਦੇ ਅਗਰਵਾਲ ਸ਼ੈਲਰ ਵਿੱਚ ਲਗਾਇਆ ਸਟਾਕ ਮੀਂਹ ਦਾ ਪਾਣੀ ਭਰਨ ਨਾਲ ਭਿੱਜ ਗਿਆ ਸੀ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਇਹ ਬੋਰੀਆਂ ਨੁਕਸਾਨੀਆਂ ਗਈਆਂ ਅਤੇ ਬੇਧਿਆਨੀ ਵਿੱਚ ਇਹੀਓ ਗੱਠਾਂ ਮੰਡੀ ਵਿੱਚ ਆ ਗਈਆਂ। ਉਨ੍ਹਾਂ ਕਿਹਾ ਕਿ ਸਾਰਾ ਖਰਾਬ ਬਾਰਦਾਨਾ ਵਾਪਿਸ ਮੰਗਵਾ ਲਿਆ ਹੈ ਤੇ ਆੜ੍ਹਤੀਆਂ ਨੂੰ ਨਵਾਂ ਬਾਰਦਾਨਾ ਭੇਜ ਦਿੱਤਾ ਗਿਆ ਹੈ।

Advertisement
Advertisement