ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਦੀ ਮਾਤਾ ਨੂੰ ਮੰਗ ਪੱਤਰ ਦਿੱਤਾ

08:50 AM Aug 20, 2024 IST
ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।-ਫੋਟੋ: ਭਾਰਦਵਾਜ

ਲਹਿਰਾਗਾਗਾ:

Advertisement

ਨੇੜਲੇ ਪਿੰਡ ਡਸਕਾ ਵਿਚ ਬਾਬਾ ਸ੍ਰੀ ਚੰਦ ਤੇ ਗੁਰੂ ਰਾਮਦਾਸ ਦੇ ਸਾਲਾਨਾ ਸਮਾਗਮ ਦੀ ਸ਼ੁਰੂਆਤ ਮੌਕੇ ਅੱਜ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੋਈ। ਦੋ ਮਹੀਨੇ ਅਖੰਡ ਪਾਠ ਦੀ ਲੜੀ ਚੱਲੇਗੀ ਅਤੇ 18 ਅਕਤੂਬਰ ਨੂੰ ਭੋਗ ਪੈਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹੰਤ ਸ਼ਾਂਤਾ ਨੰਦ ਡੇਰਾ ਬੀਰੋਕੇ ਹਵੇਲੀ ਵਾਲੇ ਰਮੇਸ਼ਵਰ ਮੁਨੀ ਪਹੁੰਚੇ ਹੋਏ ਸਨ। ਇਹ ਸਮਾਗਮ ਮਹੰਤ ਪਰਮਜੀਤ ਸਿੰਘ ਭੱਟੀ ਉਦਾਸੀਨ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਮਾਤਾ ਹਰਪਾਲ ਕੌਰ ਨੂੰ ਬਾਬਾ ਸ੍ਰੀ ਚੰਦ ਦੇ ਪ੍ਰਕਾਸ਼ ਦਿਹਾੜੇ ਦੀ ਜੋ ਪਿਛਲੇ ਸਮੇਂ ਵਿੱਚ ਛੁੱਟੀ ਰਾਖਵੀਂ ਕੀਤੀ ਸੀ ਉਸ ਨੂੰ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ। -ਪੱਤਰ ਪ੍ਰੇਰਕ

Advertisement
Advertisement