For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਜਥੇਬੰਦੀ ਵੱਲੋਂ ਏਡੀਸੀ ਨੂੰ ਮੰਗ ਪੱਤਰ

08:45 AM Sep 23, 2024 IST
ਮਜ਼ਦੂਰ ਜਥੇਬੰਦੀ ਵੱਲੋਂ ਏਡੀਸੀ ਨੂੰ ਮੰਗ ਪੱਤਰ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 22 ਸਤੰਬਰ
ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਈ ਲਾਲੋ ਵਿਚਾਰ ਮੰਚ ਦੇ ਕਨਵੀਨਰ ਹਰਜੀਤ ਖਿਆਲੀ ਅਤੇ ਦਲਿਤ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਡਾ. ਜੁਗਰਾਜ ਟੱਲੇਵਾਲ ਦੀ ਅਗਵਾਈ ਹੇਠ ਵਫ਼ਦ ਏਡੀਸੀ ਵਿਕਾਸ ਨੂੰ ਸਥਾਨਕ ਡੀਸੀ ਕੰਪਲੈਕਸ ਵਿੱਚ ਮਿਲਿਆ। ਵਫ਼ਦ ਮੈਂਬਰ ਸੁਦਾਗਰ ਭੋਤਨਾ­, ਬਲਦੇਵ ਸਹਿਜੜਾ­ ਤੇ ਜੀਵਨ ਬਿਲਾਸਪੁਰ ਨੇ ਕਿਹਾ ਕਿ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਵਿੱਚ ਹਕੀਕੀ ਲੋੜਵੰਦ ਮਨਰੇਗਾ ਮਜ਼ਦੂਰ ਕੰਮ ਦੀ ਮੰਗ ਨੂੰ ਲੈ ਕੇ ਲਗਾਤਾਰ ਦਫ਼ਤਰਾਂ ਵਿੱਚ ਗੇੜੇ ਕੱਢ ਰਹੇ ਹਨ ਪਰ ਸੱਤਾਧਾਰੀ ਚਹੇਤੇ ਲੋਕਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ ਹੈ ਤੇ ਜਦੋਂ ਕਿ ਬਾਕੀ ਮਜ਼ਦੂਰ ਇੱਕ-ਇੱਕ ਦਿਨ ਦੀ ਦਿਹਾੜੀ ਨੂੰ ਤਰਸ ਰਹੇ ਹਨ।

Advertisement

Advertisement
Advertisement
Author Image

Advertisement