ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਖਵਿੰਦਰ ਕੌਰ ਦੇ ਮਾਮਲੇ ਨੂੰ ਲੈ ਕੇ ਸਿੱਖ ਆਗੂਆਂ ਦਾ ਵਫ਼ਦ ਹੁੱਡਾ ਨੂੰ ਮਿਲਿਆ

06:06 AM Jul 05, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਜੁਲਾਈ
ਰਾਜਸਥਾਨ ਦੇ ਜੋਧਪੁਰ ਦੇ ਇਕ ਪ੍ਰੀਖਿਆ ਕੇਂਦਰ ਵਿੱਚ ਜੁਡੀਸ਼ਰੀ ਦਾ ਇਮਤਿਹਾਨ ਦੇਣ ਗਈ ਅੰਬਾਲਾ ਕੈਂਟ ਦੀ ਅੰਮ੍ਰਿਤਧਾਰੀ ਬੀਬੀ ਲਖਵਿੰਦਰ ਕੌਰ ਦੇ ਕਕਾਰ ਉਤਰਵਾ ਕੇ ਜ਼ਲੀਲ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਅੰਬਾਲਾ ਦੇ ਸਿੱਖ ਆਗੂਆਂ ਦਾ ਇਕ ਵਫ਼ਦ ਅਕਾਲੀ ਆਗੂ ਚਰਨਜੀਤ ਸਿੰਘ ਟੱਕਰ ਦੀ ਅਗਵਾਈ ਵਿੱਚ ਚੰਡੀਗੜ੍ਹ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲਿਆ। ਵਫ਼ਦ ਨੇ ਬੀਬੀ ਲਖਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਤੇ ਅੱਗੋਂ ਤੋਂ ਅਜਿਹੀ ਕਿਸੇ ਵੀ ਕਾਰਵਾਈ ਨੂੰ ਬੰਦ ਕਰਾਉਣ ਸਬੰਧੀ ਮੰਗ ਪੱਤਰ ਸ੍ਰੀ ਹੁੱਡਾ ਨੂੰ ਸੌਂਪਿਆ। ਇਸ ਵਫ਼ਦ ਵਿੱਚ ਜਥੇਦਾਰ ਸੁਰਿੰਦਰਪਾਲ ਸਿੰਘ, ਰਵਿੰਦਰ ਸਿੰਘ ਸੋਨੂੰ, ਭੁਪਿੰਦਰ ਸਿੰਘ ਤੁਰਕਾ, ਹਰਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਕਿੰਗ ਅਤੇ ਕਾਂਗਰਸੀ ਆਗੂ ਅਮੀਸ਼ਾ ਚਾਵਲਾ ਸ਼ਾਮਲ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚਰਨਜੀਤ ਸਿੰਘ ਟੱਕਰ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਹੁੱਡਾ ਨੂੰ ਇਹ ਮਾਮਲਾ ਵਿਧਾਨ ਸਭਾ ਵਿੱਚ ਉਠਾਉਣ ਦੀ ਬੇਨਤੀ ਕੀਤੀ ਹੈ। ਜਥੇਦਾਰ ਟੱਕਰ ਨੇ ਦੱਸਿਆ ਕਿ ਸ੍ਰੀ ਹੁੱਡਾ ਨੇ ਇਹ ਮਾਮਲਾ ਵਿਧਾਨ ਸਭਾ ਵਿਚ ਉਠਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਕਾਂਗਰਸੀ ਸੰਸਦ ਮੈਂਬਰਾਂ ਨੂੰ ਇਹ ਮਾਮਲਾ ਲੋਕ ਸਭਾ ਵਿੱਚ ਉਠਾਉਣ ਲਈ ਵੀ ਕਹਿਣਗੇ।

Advertisement

Advertisement