For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਮਜ਼ਦੂਰ ਯੂਨੀਅਨ ਦਾ ਵਫ਼ਦ ਸੰਯੁਕਤ ਡਾਇਰੈਕਟਰ ਨੂੰ ਮਿਲਿਆ

07:21 AM Jul 05, 2024 IST
ਮਨਰੇਗਾ ਮਜ਼ਦੂਰ ਯੂਨੀਅਨ ਦਾ ਵਫ਼ਦ ਸੰਯੁਕਤ ਡਾਇਰੈਕਟਰ ਨੂੰ ਮਿਲਿਆ
ਸੰਯੁਕਤ ਡਾਇਰੈਕਟਰ ਬਰਾੜ ਨੂੰ ਮੰਗ ਪੱਤਰ ਸੌਂਪਦੇ ਹੋਏ ਯੂਨੀਅਨ ਦੇ ਆਗੂ।
Advertisement

ਪਰਸ਼ੋਤਮ ਬੱਲੀ
ਬਰਨਾਲਾ, 4 ਜੁਲਾਈ
ਨਾਭਾ ਦੇ ਪਿੰਡ ਤੁੰਗਾਂ ਵਿਚ ਟਰੈਕਟਰ ਚੜ੍ਹਨ ਕਾਰਨ ਮਾਰੇ ਮਗਨਰੇਗਾ ਮਜ਼ਦੂਰਾਂ ਦੇ ਮਾਮਲੇ ਨੂੰ ਲੈ ਕੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਆਗੂਆਂ ਦਾ ਇੱਕ ਵਫ਼ਦ ਸੰਯੁਕਤ ਡਾਇਰੈਕਟਰ ਕਮ ਮੁੱਖ ਚੌਕਸੀ ਅਧਿਕਾਰੀ ਪੇਂਡੂ ਵਿਕਾਸ (ਪੰਚਾਇਤਾਂ) ਮੁਹਾਲੀ ਨੂੰ ਮਿਲਿਆ।
ਵਫ਼ਦ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਦੇ ਪਿੰਡ ਤੁੰਗਾਂ ਵਿਖੇ ਲੰਘੇ ਦਿਨ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲਾਉਣ ਸਮੇਂ ਇੱਕ ਤੇਜ਼ ਰਫ਼ਤਾਰੀ ਟਰੈਕਟਰ ਚਾਲਕ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ ਗਿਆ ਸੀ। ਇਸ ਹਾਦਸੇ ਦੌਰਾਨ ਦੋ ਮਜ਼ਦੂਰ ਔਰਤਾਂ ਜਰਨੈਲ ਕੌਰ ਪਤਨੀ ਜੋਗਿੰਦਰ ਸਿੰਘ ਪਿੰਡ ਤੁੰਗਾਂ, ਦਰੋਪਤੀ ਕੌਰ ਪਤਨੀ ਭਾਗ ਸਿੰਘ ਦੀ ਮੌਤ ਹੋ ਗਈ ਸੀ ਅਤੇ 8 ਮਨਰੇਗਾ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਵਫ਼ਦ ਵਿੱਚ ਸ਼ਾਮਲ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੂਬਾਈ ਪ੍ਰਧਾਨ ਕਾ. ਸ਼ੇਰ ਸਿੰਘ ਫਰਵਾਹੀ, ਜਨਰਲ ਸਕੱਤਰ ਅਮਰਨਾਥ ਕੂੰਮਕਲਾਂ ਤੇ ਵਿੱਤ ਸਕੱਤਰ ਗੁਰਨਾਮ ਸਿੰਘ ਘਨੌਰ ਨੇ ਮੰਗ ਕੀਤੀ ਕਿ ਹਾਦਸਾਗ੍ਰਸਤ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ 50-50 ਲੱਖ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਜ਼ਖ਼ਮੀ ਹੋਏ ਮਜ਼ਦੂਰਾਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਚੁੱਕੇ, ਨਕਾਰਾ ਹੋਏ ਮਜ਼ਦੂਰਾਂ ਦੇ ਗੁਜ਼ਾਰੇ ਲਈ ਯੋਗ ਗੁਜ਼ਾਰਾ ਭੱਤਾ ਦਿੱਤਾ ਜਾਵੇ ਆਦਿ। ਸੰਯੁਕਤ ਡਾਇਰੈਕਟਰ ਸ੍ਰੀ ਬਰਾੜ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਕਾਨੂੰਨ ਅਨੁਸਾਰ ਮ੍ਰਿਤਕ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਅਤੇ ਬਣਦੇ ਸਾਰੇ ਲਾਭ ਦਿਵਾਉਣ ਲਈ ਪੂਰਾ ਟਿੱਲ ਲਾਉਣਗੇ।

Advertisement

Advertisement
Advertisement
Author Image

joginder kumar

View all posts

Advertisement