ਲੈਕਚਰਾਰਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਜਨਵਰੀ
ਜ਼ਿਲ੍ਹਾ ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਤਰਸੇਮ ਕੌਸ਼ਿਕ ਦੀ ਅਗਵਾਈ ਹੇਠ ਹਸਲਾ ਕੁਰੂਕਸ਼ੇਤਰ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਹਤਾਸ ਵਰਮਾ ਨਾਲ ਰਸਮੀ ਮੁਲਾਕਾਤ ਕੀਤੀ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ। ਵਫ਼ਦ ਵਿੱਚ ਚੇਅਰਮੈਨ ਸਤਬੀਰ ਕੌਸ਼ਿਕ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਦਿਨੇਸ਼ ਯਾਦਵ, ਡਾ. ਸ਼ੀਸ਼ ਪਾਲ ਜਾਂਗੜਾ, ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ, ਸੂਬਾ ਪ੍ਰੈੱਸ ਸਕੱਤਰ ਰਾਮੇਸ਼ਵਰ ਦਾਸ, ਸ਼ਾਹਬਾਦ ਬਲਾਕ ਪ੍ਰਧਾਨ ਸੰਦੀਪ ਤੰਵਰ ਬਾਬੈਨ ਬਲਾਕ ਪ੍ਰਧਾਨ ਰਵਿੰਦਰ ਸੈਣੀ, ਕੋਆਰਡੀਨੇਟਰ ਸੰਜੈ ਕੌਸ਼ਿਕ ,ਰਾਜੇਸ਼ ਕੁਮਾਰ, ਅਨਿਲ ਚੌਧਰੀ, ਰਵੀ ਦੱਤ, ਅਨਿਲ ਸ਼ਰਮਾ, ਬਲਬੀਰ ਕੌਸ਼ਿਕ ,ਜਤਿੰਦਰ ਕੁਮਾਰ ਸ਼ਾਮਲ ਸਨ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਹਸਲਾ ਦੇ ਕੰਮ ਕਾਜ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ।
ਕੌਸ਼ਿਕ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਇਸ ਵਾਰ ਹਸਲਾ ਦੀ ਸਮੁੱਚੀ ਟੀਮ ਦੀ ਚੋਣ ਸਰਬਸੰਮਤੀ ਨਾਲ ਚੁਣੀ। ਉਨ੍ਹਾਂ ਨਵ ਨਿਯੁਕਤ ਜ਼ਿਲ੍ਹਾ ਮੁਖੀ ਡਾ. ਤਰਸੇਮ ਕੌਸ਼ਿਕ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਬਨਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ। ਕੌਸ਼ਿਕ ਨੇ ਕਿਹਾ ਕਿ ਉਹ ਸਭ ਦੇ ਸਹਿਯੋਗ ਨਾਲ ਮੰਗਾਂ ਨੂੰ ਪੂਰਾ ਕਰਾਉਣ ਲਈ ਯਤਨਸ਼ੀਲ ਰਹਿਣਗੇ, ਇਸ ਲਈ ਸਾਰੇ ਨਵ ਨਿਯੁਕਤ ਅਧਿਕਾਰੀ ਹਸਲਾ ਨੂੰ ਮਜ਼ਬੂਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ।