ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਸੀਟੀ ਮਿੱਲ ਮਜ਼ਦੂਰਾਂ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ

08:01 AM Aug 08, 2024 IST
ਐੱਸਡੀਐੱਮ ਨੂੰ ਮੰਗ ਪੱਤਰ ਦੇਣ ਮੌਕੇ ਵਫ਼ਦ ਮੈਂਬਰ।-ਫੋੋਟੋ: ਚਾਨਾ

ਪੱਤਰ ਪ੍ਰੇਰਕ
ਫਗਵਾੜਾ, 7 ਅਗਸਤ
ਜੇ.ਸੀ.ਟੀ. ਮਿੱਲ ਫਗਵਾੜਾ ਦੇ ਮਜ਼ਦੂਰ ਭਾਈਚਾਰੇ ਦਾ ਵਫ਼ਦ ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦੇ ਕੇ ਮਿੱਲ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਅਪੀਲ ਕੀਤੀ। ਮਿੱਲ ਮਜ਼ਦੂਰਾਂ ਨੇ ਐੱਸ.ਡੀ.ਐੱਮ. ਨੂੰ ਦੱਸਿਆ ਕਿ ਮਿੱਲ ਮਾਲਕਾਂ ਦੀ ਲਾਪਰਵਾਹੀ ਦੇ ਚੱਲਦਿਆਂ ਕੱਪੜਾ ਮਿੱਲ ਭਾਰੀ ਕਰਜ਼ੇ ਹੇਠਾਂ ਤੇ ਤਾਲਾਬੰਦੀ ਦੀ ਕਗਾਰ ’ਤੇ ਪਹੁੰਚ ਚੁੱਕੀ ਹੈ ਜਿਸ ਕਰਕੇ ਮਿੱਲ ’ਚ ਕੰਮ ਕਰਦੇ ਕਰੀਬ 150 ਮਜ਼ਦੂਰਾਂ ਦਾ ਭਵਿੱਖ ਹਨ੍ਹੇਰੇ ’ਚ ਹੈ। ਮਿੱਲ ’ਚ ਕੰਮ ਕਰਦੇ ਮਜ਼ਦੂਰਾਂ ਤੋਂ ਇਲਾਵਾ ਕਈ ਕਾਰਨਾਂ ਕਰਕੇ ਨੌਕਰੀ ਛੱਡ ਚੁੱਕੇ ਜਾਂ ਰਿਟਾਇਰਡ ਹੋ ਚੁੱਕੇ ਮਿੱਲ ਮਜ਼ਦੂਰਾਂ ਦੀ ਗਰੈਚੁਟੀ, ਓਵਰਟਾਈਮ, ਬੋਨਸ ਅਤੇ ਪੀ.ਐੱਫ. ਦਾ ਪੈਸਾ ਮਿੱਲ ਪ੍ਰਬੰਧਕਾਂ ਵੱਲੋਂ ਅਦਾ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਇੱਕ ਮਹੀਨੇ ਤੱਕ ਮਿੱਲ ਦੇ ਗੇਟ ’ਤੇ ਧਰਨਾ ਲਗਾਉਣ ਦੇ ਬਾਵਜੂਦ ਭਰੋਸਿਆਂ ਤੋਂ ਇਲਾਵਾ ਮਿੱਲ ਮਾਲਕਾਂ ਵੱਲੋਂ ਕੁੱਝ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦਾ ਪੈਸਾ ਭਵਿੱਖ ਨਿਧੀ ’ਚ ਸੁਰੱਖਿਅਤ ਜਮ੍ਹਾਂ ਕਰਵਾਇਆ ਜਾਵੇ ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ। ਇਸ ਮੌਕੇ ਗੁਰਦੀਪ ਸਿੰਘ ਸੈਣੀ, ਮੋਹਿਤ ਸ਼ਰਮਾ, ਰਾਮ ਕਿਸ਼ਨ, ਰਾਜੇਸ਼ ਕੁਮਾਰ ਤੇ ਮਨੋਜ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement