For the best experience, open
https://m.punjabitribuneonline.com
on your mobile browser.
Advertisement

ਫਲ ਤੇ ਸਬਜ਼ੀ ਵਿਕਰੇਤਾਵਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ

06:47 AM Apr 28, 2024 IST
ਫਲ ਤੇ ਸਬਜ਼ੀ ਵਿਕਰੇਤਾਵਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ
ਯੂਨੀਅਨ ਦੇ ਮੈਂਬਰ ਵਿਧਾਇਕ ਕਰਮਵੀਰ ਘੁੰਮਣ ਤੇ ਗੱਗੀ ਠੁਕਰਾਲ ਨਾਲ।
Advertisement

ਪੱਤਰ ਪ੍ਰੇਰਕ
ਦਸੂਹਾ, 27 ਅਪਰੈਲ
ਇੱਥੇ ਫਲ ਤੇ ਸਬਜ਼ੀ ਵਿਕਰੇਤਾ ਯੂਨੀਅਨ ਦਾ ਵਫ਼ਦ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਨੂੰ ਮਿਲਿਆ। ਯੂਨੀਅਨ ਦੇ ਆਗੂਆਂ ਨੇ ਵਿਧਾਇਕ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਯੂਨੀਅਨ ਦੇ ਪ੍ਰਧਾਨ ਜੇਮਸ ਗਿੱਲ ਤੇ ਮੀਤ ਪ੍ਰਧਾਨ ਮਨੀ ਮਹਿਰਾ ਨੇ ਕਿਹਾ ਕਿ ਇਲਾਕੇ ’ਚ ਅਣਪਛਾਤੇ ਪਰਵਾਸੀਆਂ ਦੀ ਆਮਦ ਵਧਦੀ ਜਾ ਰਹੀ ਹੈ। ਬਿਨਾ ਸ਼ਨਾਖ਼ਤ ਤੋਂ ਜ਼ਿਆਦਤਾਰ ਪਰਵਾਸੀਆਂ ਨੇ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰ ਕੇ ਫਲ ਤੇ ਸਬਜ਼ੀਆਂ ਦੀਆਂ ਰੇਹੜੀਆਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਅਣਪਛਾਤੇ ਪਰਵਾਸੀਆਂ ਦੀ ਆਮਦ ਨੂੰ ਠੱਲ੍ਹਿਆ ਨਾ ਗਿਆ ਤਾਂ ਭਵਿੱਖ ’ਚ ਇਸ ਦਾ ਖ਼ਾਮਿਆਜ਼ਾ ਇਲਾਕਾ ਵਾਸੀਆਂ ਨੂੰ ਭੁਗਤਣਾ ਪੈ ਸਕਦਾ ਹੈ। ਵਿਧਾਇਕ ਘੁੰਮਣ ਤੇ ਪ੍ਰਧਾਨ ਗੱਗੀ ਠੁਕਰਾਲ ਨੇ ਦੁਕਾਨਦਾਰਾਂ ਨੂੰ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਰਿੰਕੂ ਮਹਿਰਾ, ਖਜ਼ਾਨਚੀ ਰਾਮ ਪਾਲ, ਸਕੱਤਰ ਪ੍ਰੇਮ ਸਿੰਘ, ਕਿਰਪਾਲ ਸਿੰਘ, ਹੀਰਾ ਸਿੰਘ, ੳਮਾ, ਬੀਰਾ, ਬਾਊ ਰਾਮ, ਆਸੂ, ਸੋਨੀ, ਰਾਮਅੱਡਾ, ਘੋਨਾ, ਚਾਂਦੀ, ਵਿਕਾਸ ਸੋਨੂੰ, ਕੁੱਲੀ, ਸੁੱਚਾ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×