For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦਾ ਵਫ਼ਦ ਡੀਸੀ ਨੂੰ ਮਿਲਿਆ

07:37 AM Apr 11, 2024 IST
ਕਿਸਾਨਾਂ ਦਾ ਵਫ਼ਦ ਡੀਸੀ ਨੂੰ ਮਿਲਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਦੀ ਅਗਵਾਈ ਵਿੱਚ ਇੱਕ ਵਫਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮਿਲਿਆ। ਵਫਦ ਵਿੱਚ ਲੇਹਲਾਂ ਦੇ ਨਾਲ ਗੁਰਚਰਨ ਸਿੰਘ ਪਰੌੜ, ਮਲਕੀਤ ਸਿੰਘ ਜੁਲਹਾਖੇੜੀ ਅਤੇ ਇਕਬਾਲ ਸਿੰਘ ਜਲਾਲਾਬਾਦ ਆਦਿ ਵੀ ਹਾਜ਼ਰ ਸਨ। ਇਸ ਮੌਕੇ ਨਰਿੰਦਰ ਸਿੰਘ ਲੇਹਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਦੇਵੀਗੜ੍ਹ ਇਲਾਕੇ ਵਿੱਚ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲਾ ਬਾਇਓਮਾਸ ਪਲਾਂਟ ਲਾਇਆ ਜਾਵੇ ਪਰ ਸਰਕਾਰ ਨੇ ਕਿਸਾਨਾਂ ਦੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ। ਇਸ ਕਰਕੇ ਹੀ ਇਸ ਵਾਰ ਜਿਹੜੇ ਲੋਕਾਂ ਨੇ ਆਪਣੀਆਂ ਮਸ਼ੀਨਾਂ ਨਾਲ ਪਰਾਲੀ ਵਾਲੀਆਂ ਗੰਢਾਂ ਬਣਾਈਆਂ ਸਨ ਉਹ ਇਲਾਕੇ ਵਿੱਚ ਪਰਾਲੀ ਨਾਲ ਚੱਲਣ ਵਾਲਾ ਕੋਈ ਕਾਰਖਾਨਾਂ ਨਾ ਹੋਣ ਕਰਕੇ ਨਹੀਂ ਵਿੱਕੀਆਂ। ਜਿਸ ਕਰਕੇ ਅਗਲੇ ਪਰਾਲੀ ਦੇ ਸੀਜਨ ਮੌਕੇ ਬਹੁਤ ਸਾਰੇ ਲੋਕ ਮਸ਼ੀਨਾਂ ਨਾਲ ਪਰਾਲੀ ਨਹੀਂ ਬਣਾਊਣਗੇ ਅਤੇ ਕਿਸਾਨ ਫਿਰ ਪਰਾਲੀ ਨੂੰ ਅੱਗਾਂ ਲਗਾਉਣਗੇ। ਲੇਹਲਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੇਕਰ ਸਰਕਾਰ ਨੇ ਦੇਵੀਗੜ੍ਹ ਇਲਾਕੇ ਵਿੱਚ ਪਰਾਲੀ ਨਾਲ ਚੱਲਣ ਵਾਲਾ ਕਾਰਖਾਨਾਂ ਨਾ ਲਗਾਇਆ ਤਾਂ ਕਿਸਾਨਾਂ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣੀ ਪਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×