ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਪੀਐੱਮ ਅਤੇ ਸੀਪੀਆਈ ਦੇ ਵਫ਼ਦ ਵੱਲੋਂ ਹਿੰਸਾਗ੍ਰਸਤ ਮਨੀਪੁਰ ਦਾ ਦੌਰਾ

07:54 AM Jul 08, 2023 IST
ਮੋਤਬੰਗ ਰਾਹਤ ਕੈਂਪ ’ਚ ਬੱਚਿਆਂ ਨਾਲ ਕੁਕੀ ਭਾਈਚਾਰੇ ਦੇ ਲੋਕ। -ਫੋਟੋ: ਪੀਟੀਆਈ

ਨਵੀਂ ਦਿੱਲੀ, 7 ਜੁਲਾਈ
ਸੀਪੀਆਈ ਦੇ ਸੰਸਦ ਮੈਂਬਰ ਬਿਨੋਏ ਵਿਸ਼ਵਮ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਮਨੀਪੁਰ ਦੇ ਲੋਕਾਂ ਨੂੰ ਨਾਕਾਮ ਕਰ ਕੇ ਉਨ੍ਹਾਂ ਨੂੰ ਆਪਣੇ ਹੀ ਮੁਲਕ ’ਚ ਸ਼ਰਨਾਰਥੀ ਬਣਨ ਲਈ ਮਜਬੂਰ ਕਰ ਦਿੱਤਾ ਹੈ। ਵਿਸ਼ਵਮ ਮਨੀਪੁਰ ਦੇ ਦੌਰੇ ’ਤੇ ਗਏ ਸੀਪੀਐੱਮ ਅਤੇ ਸੀਪੀਆਈ ਦੇ ਪੰਜ ਮੈਂਬਰੀ ਵਫ਼ਦ ਦਾ ਹਿੱਸਾ ਹਨ। ਇਹ ਵਫ਼ਦ ਹਿੰਸਾਗ੍ਰਸਤ ਸੂਬੇ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਲਈ ਉਥੇ ਗਿਆ ਹੈ। ਇਕ ਸਾਂਝੇ ਬਿਆਨ ’ਚ ਪਾਰਟੀਆਂ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਰਾਹੀਂ ਵਧੀਆ ਰਾਜ ਚਲਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਵਿਸ਼ਵਮ ਨੇ ਕਿਹਾ,‘‘ਮਨੀਪੁਰ ’ਚ ਲੋਕਾਂ ਨੂੰ ਆਪਣੇ ਮੁਲਕ ’ਚ ਹੀ ਸ਼ਰਨਾਰਥੀ ਬਣਨ ਲਈ ਮਜਬੂਰ ਕਰ ਦਿੱਤਾ ਗਿਆ। ਕੈਂਪਾਂ ’ਚ ਲੋਕਾਂ ਨੇ ਸਾਡੇ ਵਫ਼ਦ ਨੂੰ ਹਾਕਮਾਂ ਦੀ ‘ਪਾੜੋ ਅਤੇ ਰਾਜ ਕਰੋ’ ਨੀਤੀ ਬਾਰੇ ਦੱਸਿਆ। ਆਮ ਆਦਮੀ ਮੁਤਾਬਕ ਭਾਜਪਾ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ ਹੈ। ਭਾਜਪਾ ਨੂੰ ਇਸ ਵਿਸ਼ਵਾਸਘਾਤ ਦੀ ਕੀਮਤ ਚੁਕਾਉਣੀ ਪਵੇਗੀ।’’ ਵਫ਼ਦ ’ਚ ਸੀਪੀਐੱਮ ਦੇ ਰਾਜ ਸਭਾ ਮੈਂਬਰ ਵਿਕਾਸ ਰੰਜਨ ਭੱਟਾਚਾਰੀਆ ਅਤੇ ਜੌਹਨ ਬ੍ਰਿਟਾਸ, ਸੀਪੀਆਈ ਦੇ ਰਾਜ ਸਭਾ ਮੈਂਬਰ ਵਿਸ਼ਵਮ ਤੇ ਸੰਦੋਸ਼ ਕੁਮਾਰ ਪੀ ਅਤੇ ਸੀਪੀਆਈ ਦੇ ਲੋਕ ਸਭਾ ਮੈਂਬਰ ਕੇ ਸੁੱਬਾ ਰਯਾਨ ਸ਼ਾਮਲ ਹਨ। ਖੱਬੇ ਪੱਖੀ ਆਗੂਆਂ ਵੱਲੋਂ ਚੂਰਾਚਾਂਦਪੁਰ ਅਤੇ ਇੰਫਾਲ ਵਾਦੀ ’ਚ ਸਾਰੇ ਭਾਈਚਾਰਿਆਂ ਦੇ ਲੋਕਾਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਿਛਲੇ ਮਹੀਨੇ ਦੋ ਦਿਨਾਂ ਮਨੀਪੁਰ ਦਾ ਦੌਰਾ ਕੀਤਾ ਸੀ। -ਪੀਟੀਆਈ

Advertisement

Advertisement
Tags :
ਸੀਪੀਆਈਸੀਪੀਐੱਮਹਿੰਸਾਗ੍ਰਸਤਦੌਰਾਮਨੀਪੁਰਵਫ਼ਦਵੱਲੋਂ
Advertisement