ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲੂ ਵੇਫਰ ਪੈਕੇਟ ਵਿੱਚੋਂ ਮਰਿਆ ਹੋਇਆ ਡੱਡੂ ਮਿਲਿਆ

07:21 AM Jun 20, 2024 IST

ਜਾਮਨਗਰ (ਗੁਜਰਾਤ), 19 ਜੂਨ
ਆਲੂ ਵੇਫਰ ਪੈਕੇਟ ਵਿੱਚੋਂ ਕਥਿਤ ਮਰਿਆ ਹੋਇਆ ਡੱਡੂ ਮਿਲਣ ਮਗਰੋਂ ਸਥਾਨਕ ਸਿਵਲ ਅਧਿਕਾਰੀਆਂ ਨੇ ਅੱਜ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਮਨਗਰ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਵੇਫਰ ਪੈਕੇਟ ਦੇ ਇਸ ਉਤਪਾਦਨ ਬੈਚ ਦੇ ਨਮੂਨੇ ਇਕੱਤਰ ਕੀਤੇ ਜਾਣਗੇ। ਖ਼ੁਰਾਕ ਸੁਰੱਖਿਆ ਅਧਿਕਾਰੀ ਡੀਬੀ ਪਰਮਾਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਸਮੀਨ ਪਟੇਲ ਨੇ ਸਾਨੂੰ ਦੱਸਿਆ ਕਿ ਬਾਲਾਜੀ ਵੇਫਰਜ਼ ਵੱਲੋਂ ਤਿਆਰ ਕ੍ਰੰਚੈਕਸ ਦੇ ਪੈਕਟ ਵਿੱਚੋਂ ਮਰਿਆ ਹੋਇਆ ਡੱਡੂ ਮਿਲਿਆ ਹੈ। ਅਸੀਂ ਉਸ ਦੁਕਾਨ ’ਤੇ ਗਏ, ਜਿੱਥੋਂ ਬੀਤੀ ਰਾਤ ਇਹ ਖ਼ਰੀਦਿਆ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਇਹ ਗਲੀ-ਸੜੀ ਹਾਲਤ ਵਿੱਚ ਮਿਲਿਆ ਡੱਡੂ ਹੀ ਸੀ।’’ ਉਨ੍ਹਾਂ ਕਿਹਾ, ‘‘ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਾਂਚ ਲਈ ਵੇਫਰ ਪੈਕੇਟ ਦੇ ਇਸ ਬੈਚ ਦੇ ਨਮੂਨੇ ਇਕੱਤਰ ਕਰਾਂਗੇ।’’ ਪੁਸ਼ਕਰ ਧਾਮ ਸੁਸਾਇਟੀ ਵਾਸੀ ਪਟੇਲ ਨੇ ਦਾਅਵਾ ਕੀਤਾ ਕਿ ਇਹ ਪੈਕੇਟ ਉਸ ਦੀ ਭਾਣਜੀ ਨੇ ਬੀਤੀ ਸ਼ਾਮ ਨੇੜੇ ਇੱਕ ਦੁਕਾਨ ਤੋਂ ਖ਼ਰੀਦਿਆ ਸੀ। -ਪੀਟੀਆਈ

Advertisement

Advertisement