For the best experience, open
https://m.punjabitribuneonline.com
on your mobile browser.
Advertisement

ਪਿੰਡ ਖੁੱਡੀ ਖੁਰਦ ਨੇੜੇ ਟਰੱਕ ’ਚੋਂ ਲਾਸ਼ ਬਰਾਮਦ

11:20 AM Jun 09, 2024 IST
ਪਿੰਡ ਖੁੱਡੀ ਖੁਰਦ ਨੇੜੇ ਟਰੱਕ ’ਚੋਂ ਲਾਸ਼ ਬਰਾਮਦ
Advertisement

ਪੱਤਰ ਪ੍ਰੇਰਕ
ਹੰਢਿਆਇਆ, 8 ਜੂਨ
ਪਿੰਡ ਖੁੱਡੀ ਖੁਰਦ ਨੇੜੇ ਇਕ ਟਰੱਕ ਵਿੱਚ ਵਿਅਕਤੀ ਦੀ ਲਾਸ਼ ਮਿਲੀ। ਥਾਣਾ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ ਟਰੱਕ ਬਠਿੰਡਾ ਤੋਂ ਬਰਨਾਲਾ ਵੱਲ ਨੂੰ ਆ ਰਿਹਾ ਸੀ, ਤਾਂ ਖੁੱਡੀ ਖੁਰਦ ਬੱਸ ਅੱਡੇ ’ਤੇ ਆ ਕੇ ਰੁਕਿਆ। ਜਿਸ ਵਿੱਚ ਪਈ ਲਾਸ਼ ਵਿੱਚੋਂ ਬਦਬੂ ਆ ਰਹੀ ਸੀ। ਉਨ੍ਹਾਂ ਕਿਹਾ ਕਿ ਡੀ.ਐੱਸ.ਪੀ. ਰਜਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਲਾਸ਼ ਨੂੰ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਪੁਲੀਸ ਨੂੰ ਮਿਲੇ ਦਸਤਾਵੇਜ਼ਾਂ ਤੋਂ ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਵੇਸ਼ ਕੁਮਾਰ ਵਾਸੀ ਯੂਪੀ ਵਜੋਂ ਹੋਈ। ਪੁਲੀਸ ਵੱਲੋਂ ਮ੍ਰਿਤਕ ਵਿਅਕਤੀ ਦੇ ਭਰਾ ਤਜਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×