For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੇ ਠੇਕੇ ਨੇੜਿਉਂ ਲਾਸ਼ ਮਿਲੀ

07:40 AM Apr 22, 2024 IST
ਸ਼ਰਾਬ ਦੇ ਠੇਕੇ ਨੇੜਿਉਂ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਅਮਰਗੜ੍ਹ, 21 ਅਪਰੈਲ
ਪਿੰਡ ਗੁਆਰਾ ਨਾਰੀਕੇ ਸੜਕ ’ਤੇ ਸ਼ਰਾਬ ਦੇ ਠੇਕੇ ਨੇੜੇ ਇੱਕ ਮੋਟਰ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ। ਸੜਕ ਦੇ ਨਾਲ ਕਿਸਾਨ ਜੀਤ ਸਿੰਘ ਦੀ ਮੋਟਰ ’ਤੇ ਹਾਕਮ ਸਿੰਘ ਨੇ ਸਵੇਰੇ 7 ਵਜੇ ਮ੍ਰਿਤਕ ਜਗਤਾਰ ਸਿੰਘ ਉੱਰਫ਼ ਸੋਨੀ ਦੀ ਲਾਸ਼ ਦੇਖੀ। ਉਸ ਨੇ ਤੁਰੰਤ ਇਸ ਸਬੰਧੀ ਸੂਚਨਾ ਮ੍ਰਿਤਕ ਦੇ ਭਰਾ ਚਮਕੌਰ ਸਿੰਘ ਤੇ ਪੁਲੀਸ ਨੂੰ ਦਿੱਤੀ। ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉ ਸਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ। ਸਾਬਕਾ ਸਰਪੰਚ ਨਿਰਭੈ ਸਿੰਘ ਨਾਰੀਕੇ ਤੇ ਪਰਿਵਾਰ ਮੈਂਬਰਾਂ ਨੇ ਪੁਲੀਸ ਤੋਂ ਕਤਲ ਦੀ ਗੁੱਥੀ ਨੂੰ ਜਲਦ ਸੁਲਝਾਉਣ ਦੀ ਮੰਗ ਕੀਤੀ। ਡੀਐੱਸਪੀ ਸੁਰਿੰਦਰ ਪਾਲ ਸਿੰਘ ਤੇ ਪੁਲੀਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟ ਮਾਟਰਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਹੈ।

Advertisement

ਟਾਂਗਰੀ ਨਦੀ ਵਿੱਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ

ਦੇਵੀਗੜ੍ਹ (ਪੱਤਰ ਪ੍ਰੇਰਕ): ਜੁਲਕਾਂ ਦੀ ਪੁਲੀਸ ਨੂੰ ਪਿੰਡ ਮੋਹਲਗੜ੍ਹ ਨੇੜੇ ਟਾਂਗਰੀ ਨਦੀ ਵਿੱਚੋਂ ਕਿਸੇ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਇਸ ਔਰਤ ਦੀ ਉਮਰ 35 ਸਾਲ ਦੇ ਕਰੀਬ ਹੈ। ਇਸ ਦਾ ਕੱਦ 5 ਫੁੱਟ ਹੈ, ਰੰਗ ਸਾਫ, ਇਸ ਦੀ ਸੱਜੀ ਬਾਂਹ ’ਤੇ ਹਿੰਦੀ ਵਿੱਚ ਬੱਬਲ ਲਿਖਿਆ ਹੋਇਆ ਹੈ। ਇਸ ਦੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਲਾਸ਼ ਨੂੰ ਰਾਜਿੰਦਰਾ ਹਸਪਤਾਲ ਦੇ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ। ਜਿਸ ਕਿਸੇ ਦੀ ਇਹ ਐਬਤ ਹੋਵੇ ਉਹ ਥਾਣਾ ਦੇ ਨੰਬਰ 9592912526 ਅਤੇ 9779751125 ਤੇ ਸੰਪਰਕ ਕਰ ਸਕਦਾ ਹੈ।

Advertisement
Author Image

Advertisement
Advertisement
×