ਟੋਭੇ ’ਚੋਂ ਲਾਸ਼ ਮਿਲੀ
10:54 AM Nov 15, 2024 IST
ਪੱਤਰ ਪ੍ਰੇਰਕ
ਸ਼ੇਰਪੁਰ, 14 ਨਵੰਬਰ
ਇੱਥੇ ਬੱਸ ਸਟੈਂਡ ਬੜੀ ਰੋਡ ਵਾਲੇ ਟੋਭੇ ’ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਬੱਸ ਸਟੈਂਡ ’ਚ ਕੁੱਝ ਟੈਕਸੀ ਚਾਲਕਾ ਨੇ ਇੱਕ ਵਿਅਕਤੀ ਦੀ ਟੋਭੇ ਵਿੱਚ ਲਾਸ਼ ਤੈਰਦੀ ਦੇਖੀ ਤੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਪੁਲੀਸ ਨੇ ਸ਼ੇਰਪੁਰ ਵਿੱਚ ਨਸ਼ਾ ਛੁਡਾਊ ਕੇਂਦਰ ਦੀ ਟੀਮ ’ਚ ਸ਼ੁਮਾਰ ਨੌਜਵਾਨਾਂ ਦੀ ਮਦਦ ਨਾਲ ਲਾਸ਼ ਨੂੰ ਟੋਭੇ ਤੋਂ ਬਾਹਰ ਕੱਢਿਆ। ਪ੍ਰਤੱਖਦਰਸ਼ੀਆਂ ਅਨੁਸਾਰ ਮ੍ਰਿਤਕ ਦੇ ਹੱਥ ਵਿੱਚ ਇੱਕ ਕੜਾ ਤੇ ਇੱਕ ਕਾਲੇ ਰੰਗ ਦਾ ਧਾਗਾ ਬੰਨ੍ਹਿਆ ਹੋਇਆ ਸੀ ਅਤੇ ਬਹੁਤੇ ਲੋਕ ਇਸ ਨੂੰ ਕਿਸੇ ਪਰਵਾਸੀ ਦੀ ਲਾਸ਼ ਮੰਨ ਰਹੇ ਹਨ। ਜਾਂਚ ਅਧਿਕਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਕਰਨੀ ਮੁਸ਼ਕਿਲ ਹੈ ਅਤੇ ਇਹ ਲਾਸ਼ ਧੂਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤੀ ਹੈ। ਕਿਸੇ ਵਿਅਕਤੀ ਦੀ ਇਲਾਕੇ ’ਚੋਂ ਗੁੰਮਸ਼ੁਦਗੀ ਸਬੰਧੀ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਅਜਿਹਾ ਕੋਈ ਕੇਸ ਧਿਆਨ ਵਿੱਚ ਨਹੀਂ ਹੈ।
Advertisement
Advertisement