ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਵੱਲੋਂ ਢਾਹੇ ਸ਼ੈੱਡ ਹੇਠ ਦੱਬ ਕੇ ਗਾਂ ਗੰਭੀਰ ਜ਼ਖ਼ਮੀ

06:26 AM Jun 28, 2024 IST
ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸਾਬਕਾ ਵਿਧਾਇਕ ਐੱਨਕੇ ਸ਼ਰਮਾ।

ਸਰਬਜੀਤ ਸਿੰਘ ਭੱਟੀ
ਲਾਲੜੂ, 27 ਜੂਨ
ਨਗਰ ਕੌਂਸਲ ਲਾਲੜੂ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵਾਰਡ ਨੰਬਰ 13 ਵਿੱਚ ਇੱਕ ਪਰਿਵਾਰ ਦੇ ਨਵੇਂ ਉਸਾਰੇ ਪਸ਼ੂਆਂ ਦੇ ਸ਼ੈੱਡ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਸ਼ੈੱਡ ਦੇ ਨਾਲ ਗਲੀ ਵਿੱਚ ਬੰਨ੍ਹੀਆਂ ਹੋਈਆਂ ਦੋ ਗਾਵਾਂ ਤੇ ਇੱਕ ਮੱਝ ਮਲਬੇ ਹੇਠਾਂ ਦੱਬ ਗਈ, ਜਿਨ੍ਹਾਂ ਵਿੱਚੋਂ ਇੱਕ ਗਾਂ ਅਤੇ ਇੱਕ ਮੱਝ ਮੌਕੇ ਤੋਂ ਰੱਸਾ ਤੁੜਵਾ ਕੇ ਭੱਜ ਗਈ ਜਦਕਿ ਇਕ ਗਾਂ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਈ। ਇਸ ਬਾਰੇ ਖ਼ਬਰ ਮਿਲਦਿਆਂ ਹੀ ਸਾਬਕਾ ਵਿਧਾਇਕ ਐੱਨ.ਕੇ. ਸ਼ਰਮਾ ਨੇ ਮੌਕੇ ’ਤੇ ਪਹੁੰਚੇ ’ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਿਨਾ ਕਿਸੇ ਨੋਟਿਸ ਤੋਂ ਸ਼ੈੱਡ ਢਾਹੇ ਜਾਣ ਅਤੇ ਪਸ਼ੂ ਧਨ ਨੂੰ ਸ਼ੈੱਡ ਥੱਲੇ ਦੱਬਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗਊ ਹੱਤਿਆ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 28 ਜੂਨ ਨੂੰ ਨਗਰ ਕੌਂਸਲ ਦਫ਼ਤਰ ਅੱਗੇ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਕੁਲਦੀਪ ਰਾਣਾ, ਪ੍ਰਦੀਪ ਰਾਣਾ ਅਤੇ ਪਸ਼ੂ ਧਨ ਦੇ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸ਼ੈੱਡ ਬਣਾਇਆ ਸੀ ਜੋ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਵਿੱਚ ਸੀ। ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਕਦੇ ਕੋਈ ਨੋਟਿਸ ਨਹੀਂ ਦਿੱਤਾ ਗਿਆ। ਅੱਜ ਸਵੇਰੇ ਸਿੱਧੇ ਹੀ ਉਨ੍ਹਾਂ ਦੇ ਸ਼ੈੱਡ ਨੂੰ ਜੇਸੀਬੀ ਮਸ਼ੀਨਾਂ ਨਾਲ ਢਾਹ ਦਿੱਤਾ ਗਿਆ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਦੇ ਤਿੰਨ ਪਸ਼ੂ ਸ਼ੈੱਡ ਦੇ ਮਲਬੇ ਹੇਠਾਂ ਦੱਬ ਗਏ। ਇਨਾਂ ਵਿੱਚੋਂ ਦੋ ਤਾਂ ਰੱਸੇ ਤੁੜਵਾ ਕੇ ਭੱਜ ਗਏ ਜਦਕਿ ਇਕ ਗਊ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਈ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਬਾਰੇ ਕੌਂਸਲ ਦੇ ਜੇਈ ਗਗਨਦੀਪ ਸਿੰਘ ਨੇ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਮੁਤਾਬਕ ਹੋਈ ਹੈ। ਉਨ੍ਹਾਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਹੋਈ ਇਸ ਕਾਰਵਾਈ ਦੌਰਾਨ ਸ਼ੈੱਡ ਹੇਠ ਜਾਂ ਦੁਆਲੇ ਪਸ਼ੂ ਬੰਨ੍ਹੇ ਹੋਣ ਤੋਂ ਇਨਕਾਰ ਕੀਤਾ ਹੈ।

Advertisement

Advertisement
Advertisement