For the best experience, open
https://m.punjabitribuneonline.com
on your mobile browser.
Advertisement

ਜੰਗੀ ਅਭਿਆਸ ’ਚ ਹਿੱਸਾ ਲੈਣ ਲਈ ਭਾਰਤੀ ਫੌਜ ਦੀ ਟੁਕੜੀ ਸੈੱਸ਼ਲਜ਼ ਰਵਾਨਾ

08:38 AM Mar 18, 2024 IST
ਜੰਗੀ ਅਭਿਆਸ ’ਚ ਹਿੱਸਾ ਲੈਣ ਲਈ ਭਾਰਤੀ ਫੌਜ ਦੀ ਟੁਕੜੀ ਸੈੱਸ਼ਲਜ਼ ਰਵਾਨਾ
Advertisement

ਨਵੀਂ ਦਿੱਲੀ, 17 ਮਾਰਚ
ਭਾਰਤੀ ਸੈਨਾ ਤੇ ਸੈੱਸ਼ਲਜ਼ ਰੱਖਿਆ ਬਲਾਂ (ਐੱਸਡੀਐੱਫ) ਵਿਚਾਲੇ ਲੈਮੀਟੀਯੇ-2024 ਦੇ ਸਾਂਝੇ ਜੰਗੀ ਅਭਿਆਸ ਵਿੱਚ ਹਿੱਸਾ ਲੈਣ ਲਈ ਭਾਰਤੀ ਫੌਜ ਦੀ ਇੱਕ ਟੁਕੜੀ ਅੱਜ ਸੈੱਸ਼ਲਜ਼ ਲਈ ਰਵਾਨਾ ਹੋਈ ਹੈ। ਇਹ ਸਾਂਝਾ ਜੰਗੀ ਅਭਿਆਸ 18 ਤੋਂ 27 ਮਾਰਚ ਤੱਕ ਹੋ ਰਿਹਾ ਹੈ। ਸੈੱਸ਼ਲਜ਼ ਵਿੱਚ ਇਹ ਸਾਂਝਾ ਜੰਗੀ ਅਭਿਆਸ 2001 ਤੋਂ ਕਰਵਾਇਆ ਜਾ ਰਿਹਾ ਹੈ। ਭਾਰਤੀ ਥਲ ਸੈਨਾ ’ਚੋਂ ਗੋਰਖਾ ਰਾਈਫਲਜ਼ ਅਤੇ ਐੱਸਡੀਐੱਫ ਦੇ 25-25 ਜਵਾਨ ਇਨ੍ਹਾਂ ਮਸ਼ਕਾਂ ’ਚ ਹਿੱਸਾ ਲੈਣਗੇ। ਇਹ ਅਭਿਆਸ ਦੋਵਾਂ ਸੈਨਾਵਾਂ ਵਿਚਾਲੇ ਹੁਨਰ, ਤਜਰਬੇ ਤੇ ਚੰਗੀਆਂ ਰਵਾਇਤਾਂ ਦੇ ਵਟਾਂਦਰੇ ਤੋਂ ਇਲਾਵਾ ਦੁਵੱਲੇ ਫੌਜੀ ਸਬੰਧਾਂ ਨੂੰ ਵੀ ਹੁਲਾਰਾ ਦੇਵੇਗਾ। ਇਸ ਦੌਰਾਨ ਜ਼ਮੀਨੀ ਸਿਖਲਾਈ ਤੋਂ ਇਲਾਵਾ ਵਿਚਾਰ-ਚਰਚਾ ਤੇ ਭਾਸ਼ਣ ਵੀ ਹੋਣਗੇ। ਦੋਵਾਂ ਸੈਨਾਵਾਂ ਵੱਲੋਂ ਭਵਿੱਖੀ ਜੰਗੀ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਜਾਵੇਗੀ। -ਆਈਏਐੱਨਐੱਸ

Advertisement

Advertisement
Author Image

Advertisement
Advertisement
×