ਸਾਵਣ ਕਵੀ ਦਰਬਾਰ ਵਿੱਚ ਲੱਗੀ ਕਵਿਤਾਵਾਂ ਦੀ ਛਹਬਿਰ
ਸੁਰਜੀਤ ਮਜਾਰੀ
ਨਵਾਂ ਸ਼ਹਿਰ, 12 ਅਗਸਤ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਸ਼ਹੀਦ ਭਗਤ ਸਿੰਘ ਨਗਰ ਇਕਾਈ ਵੱਲੋਂ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਸਰਕਾਰੀ ਹਾਈ ਸਕੂਲ ਅਲਾਚੌਰ ਦੇ ਵਿਹੜੇ ਜੁੜੇ ਇਸ ਕਵੀ ਦਰਬਾਰ ’ਚ ਦਰਪਣ ਸਾਹਿਤ ਸਭਾ ਸੈਲਾ, ਨਵਜੋਤ ਸਾਹਿਤ ਸੰਸਥਾ ਔੜ, ਪੰਜਾਬ ਸਾਹਿਤ ਸਭਾ ਨਵਾਂ ਸ਼ਹਿਰ, ਦੁਆਬਾ ਲਿਖਾਰੀ ਸਭਾ ਗੜ੍ਹਸ਼ੰਕਰ ਆਦਿ ਸ਼ਾਮਲ ਸਨ।
ਸਮਾਗਮ ’ਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਪੁੱਜੇ। ਰਚਨਾਵਾਂ ਪੇਸ਼ ਕਰਨ ਵਾਲਿਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਪੱਤਰਾਂ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ ਨੇ ਜੀ ਆਇਆਂ ਆਖਿਆ ਅਤੇ ਸਤਪਾਲ ਸਾਹਲੋਂ ਨੇ ਮੰਚ ਸੰਚਾਲਨ ਕੀਤਾ। ਕਵੀ ਦਰਬਾਰ ਵਿੱਚ ਮੰਚ ਤੋਂ ਰਚਨਾਵਾਂ ਦੀ ਸਾਂਝ ਪਾਉਣ ਵਾਲਿਆਂ ਵਿੱਚ ਰਜਨੀ ਸ਼ਰਮਾ, ਤਰਸੇਮ ਸਾਕੀ, ਗੁਰਦੀਪ ਸਿੰਘ ਸੈਣੀ, ਜਗਦੀਸ਼ ਰਾਣਾ, ਕਮਲਜੀਤ ਕੰਵਰ, ਵਾਸਦੇਵ ਪ੍ਰਦੇਸੀ, ਕੁਸ਼ੱਲਿਆ ਦੇਵੀ, ਸੁਰਿੰਦਰ ਭਾਰਤੀ, ਰਣਜੀਤ ਪੋਸੀ, ਦਿਲਬਹਾਰ ਸ਼ੌਕਤ, ਓ ਪੀ ਸਿੰਘ ਹੀਰ, ਹਰੀ ਕ੍ਰਿਸ਼ਨ ਪਟਵਾਰੀ, ਸੁੱਚਾ ਰਾਮ ਜਾਡਲਾ, ਗੁਰਨੇਕ ਸ਼ੇਰ, ਪੂਨਮ ਬਾਲਾ, ਸੋਮ ਨਾਥ ਕਟਾਰੀਆ, ਰਾਣੀ ਅਰਮਾਨ, ਮਹਿੰਦਰ ਵਿਰਕ ਤੇ ਪਵਨ ਕੁਮਾਰ ਸ਼ਾਮਲ ਸਨ।