ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਦੂਕ ਦਿਖਾ ਕੇ ਕੱਪੜਾ ਵਪਾਰੀ ਕੀਤਾ ਅਗਵਾ

10:25 AM Nov 23, 2024 IST
ਕਾਰੋਬਾਰੀ ਨੂੰ ਅਗਵਾ ਕਰਨ ਵਾਲੀ ਥਾਂ ’ਤੇ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਨਵੰਬਰ
ਇਥੇ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਸੁਰਜੀਤ ਦਿਨਕਰ ਨੂੰ ਅੱਜ ਕੁਝ ਅਣਪਛਾਤੇ ਲੋਕਾਂ ਨੇ ਬੰਦੂਕ ਦਿਖਾ ਕੇ ਅਗਵਾ ਕਰ ਲਿਆ। ਸੁਰਜੀਤ ਮੂਲ ਰੂਪ ਵਿੱਚ ਗੁਜਰਾਤ ਦਾ ਰਹਿਣ ਵਾਲਾ ਹੈ ਤੇ ਚਾਰ-ਪੰਜ ਮਹੀਨੇ ਪਹਿਲਾਂ ਹੀ ਉਸ ਨੇ ਲੁਧਿਆਣਾ ਆ ਕੇ ਕਾਰੋਬਾਰ ਸ਼ੁਰੂ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਜੀਤ ਆਪਣੇ ਇੱਕ ਦੋਸਤ ਜਗਦੀਪ ਨਾਲ ਸਿਗਰਟ ਪੀਣ ਲਈ ਬਾਜ਼ਾਰ ਵੱਲ ਗਿਆ ਸੀ, ਜਦੋਂ ਉਸ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰਕੇ ਗੱਡੀ ’ਚ ਪਾ ਲਿਆ ਤੇ ਫਰਾਰ ਹੋ ਗਏ। ਇਸ ਮੌਕੇ ਸੁਰਜੀਤ ਦੇ ਦੋਸਤ ਨੇ ਰੌਲਾ ਪਾਇਆ ਪਰ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਮਗਰੋਂ ਸੁਰਜੀਤ ਦੇ ਦੋਸਤ ਨੇ ਇਸ ਘਟਨਾ ਦੀ ਜਾਣਕਾਰੀ ਉਸ ਦੇ ਵਕੀਲ ਅਤੇ ਪੁਲੀਸ ਨੂੰ ਦਿੱਤੀ। ਕਾਰੋਬਾਰੀ ਦੇ ਅਗਵਾ ਹੋਣ ਦੀ ਸੂਚਨਾ ਮਿਲਣ ’ਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਜਗਦੀਪ ਨੇ ਦੱਸਿਆ ਕਿ ਸੁਰਜੀਤ ਇਹ ਕਾਰੋਬਾਰ ਆਪਣੇ ਦੋਸਤ ਰਾਜਿੰਦਰ ਨਾਲ ਰਲ ਕੇ ਕਰਦਾ ਸੀ। ਦੋਵਾਂ ਨੇ ਆਹਲੂਵਾਲੀਆ ਕੰਪਲੈਕਸ ’ਚ ਕੰਮ ਸ਼ੁਰੂ ਕੀਤਾ ਸੀ ਤੇ ਨੇੜਲੇ ਪੀਜੀ ’ਚ ਇਕ ਹੀ ਕਮਰੇ ’ਚ ਇਕੱਠੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਕਾਰੋਬਾਰ ਨੂੰ ਲੈ ਕੇ ਦੋਵਾਂ ’ਚ ਝਗੜਾ ਹੋ ਗਿਆ ਤੇ ਰਾਜਿੰਦਰ ਆਪਣਾ ਸਾਮਾਨ ਲੈ ਕੇ ਕਿਤੇ ਵੱਖਰੀ ਥਾਂ ਰਹਿਣ ਲੱਗ ਪਿਆ। ਵੀਰਵਾਰ ਰਾਤ ਨੂੰ ਸੁਰਜੀਤ ਅਕਾਊਟੈਂਟ ਜਗਦੀਪ ਦੇ ਨਾਲ ਇਸ ਝਗੜੇ ਬਾਬਤ ਗੱਲ ਕਰਨ ਲਈ ਹੀ ਜਨਕਪੁਰੀ ਇਲਾਕੇ ’ਚ ਆਪਣੇ ਵਕੀਲ ਕੋਲ ਆਇਆ ਹੋਇਆ ਸੀ। ਇਸ ਦੌਰਾਨ ਦੋਵੇਂ ਸਿਗਰਟ ਪੀਣ ਲਈ ਬਾਹਰ ਆ ਗਏ ਤੇ ਆਈ-20 ਕਾਰ ’ਚ ਸਵਾਰ ਚਾਰ ਵਿਅਕਤੀ ਬੰਦੂਕ ਦੀ ਨੋਕ ’ਤੇ ਸੁਰਜੀਤ ਨੂੰ ਅਗਵਾ ਕਰ ਕੇ ਲੈ ਗਏ। ਜਗਦੀਪ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸੁਰਜੀਤ ਦਾ ਭਾਈਵਾਰ ਰਾਜਿੰਦਰ ਹੀ ਆਪਣੇ ਸਾਥੀਆਂ ਨਾਲ ਰਲ ਕੇ ਉਸ ਨੂੰ ਅਗਵਾ ਕਰਕੇ ਲੈ ਗਿਆ ਹੈ।
ਜਗਦੀਪ ਨੇ ਮੁਲਜ਼ਮਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਰ ਭਜਾ ਕੇ ਲੈ ਗਏ। ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੀ ਪੁਲੀਸ ਉੱਥੇ ਪਹੁੰਚ ਗਈ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਮਗਰੋਂ ਗੱਡੀ ਦਾ ਨੰਬਰ ਪਤਾ ਕੀਤਾ ਗਿਆ। ਪੁਲੀਸ ਨੇ ਜਗਦੀਪ ਦੀ ਸ਼ਿਕਾਇਤ ’ਤੇ ਸੁਰਜੀਤ ਦਿਨਕਰ ਪਾਟਿਲ ਦੇ ਸਾਥੀ ਰਾਜਿੰਦਰ ਅਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement