ਨਾਨਕੇ ਘਰ ਆਏ ਬੱਚੇ ਦੀ ਹਾਦਸੇ ’ਚ ਮੌਤ
08:48 AM Mar 29, 2024 IST
ਪੱਤਰ ਪ੍ਰੇਰਕ
ਟੋਹਾਣਾ, 28 ਮਾਰਚ
ਇੱਥੇ ਨੇੜਲੇ ਪਿੰਡ ਧਾਂਗੜ ’ਚ ਕਾਰ ਦੀ ਲਪੇਟ ’ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਸ਼ (8) ਵਾਸੀ ਪਿੰਡ ਸਦਲਪੁਰ ਜ਼ਿਲ੍ਹਾ ਹਿਸਾਰ ਵਜੋਂ ਹੋਈ ਹੈ ਜਿਹੜਾ ਇੱਥੇ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਪੁਲੀਸ ਨੇ ਘਟਨਾ ਦੇ ਸਬੰਧ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਸ਼ ਪਿੰਡ ਧਾਂਗੜ ’ਚ ਆਪਣੇ ਨਾਨਾ ਮਹਾਂਬੀਰ ਸਿੰਘ ਦੇ ਘਰ ਆਇਆ ਸੀ ਜੋ ਕਿ ਘਰੋਂ ਬਾਹਰ ਨਿਕਲਿਆ ਤੇ ਮਰੂਤੀ ਕਾਰ ਦੀ ਲਪੇਟ ’ਚ ਆ ਗਿਆ। ਘਟਨਾ ਤੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਹਰਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਮਹਾਂਬੀਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement