ਘਰ ਦੇ ਵਿਹੜੇ ’ਚ ਖੇਡ ਰਹੇ ਬੱਚੇ ਨੂੰ ਸੱਪ ਨੇ ਡੰਗਿਆ
06:54 AM Jul 10, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਜੁਲਾਈ
ਸਨਅਤੀ ਸ਼ਹਿਰ ਦੇ ਪਿੰਡ ਚੂਹੜਵਾਲਾ ਇਲਾਕੇ ’ਚ ਰਹਿਣ ਵਾਲੇ ਸੱਤ ਸਾਲ ਦੇ ਬੱਚੇ ਰਣਬੀਰ ਸਿੰਘ ਨੂੰ ਘਰ ਦੇ ਵਿਹੜੇ ’ਚ ਖੇਡਦੇ ਸਮੇਂ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਬਾਅਦ ਤੁਰੰਤ ਬੱਚੇ ਦੀਆਂ ਚੀਕਾਂ ਸੁਣ ਕੇ ਪਰਿਵਾਰ ਵਾਲੇ ਕੋਲ ਆਏ। ਜਦੋਂ ਸੱਪ ਨੂੰ ਉਨ੍ਹਾਂ ਜਾਂਦੇ ਵੇਖਿਆ ਤਾਂ ਤੁਰੰਤ ਬੱਚੇ ਨੂੰ ਲੈ ਕੇ ਉਹ ਹਸਪਤਾਲ ਪੁੱਜੇ, ਜਿੱਥੇ ਉਸਨੂੰ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ। ਜਾਣਕਾਰੀ ਸਤਨਾਮ ਸਿੰਘ ਦਾ ਲੜਕਾ ਰਣਬੀਰ ਸਿੰਘ (7) ਸੋਮਵਾਰ ਦੀ ਦੇਰ ਰਾਤ ਘਰ ਦੇ ਵਿਹੜੇ ’ਚ ਖੇਡ ਰਿਹਾ ਸੀ ਤਾਂ ਇਸੇ ਦੌਰਾਨ ਸੱਪ ਨੇ ਉਸ ਨੂੰ ਡੰਗ ਲਿਆ। ਪਰਿਵਾਰ ਨੇ ਰਣਬੀਰ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ। ਪਰਿਵਾਰ ਦਾ ਰੋਸ ਹੈ ਕਿ ਪਿੰਡਾਂ ਦੀਆਂ ਸੜਕਾਂ ਤੇ ਸੀਵਰੇਜ ਸਿਸਟਮ ਘਟੀਆ ਹੋਣ ਕਾਰਨ ਘਰਾਂ ’ਚ ਸੱਪ ਵੜ ਜਾਂਦੇ ਹਨ।
Advertisement
Advertisement
Advertisement