ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰੋਂ ਲਾਪਤਾ ਹੋਇਆ ਬੱਚਾ ਅੰਮ੍ਰਿਤਸਰ ’ਚ ਸੇਵਾ ਕਰਦਾ ਮਿਲਿਆ

08:49 AM Jul 19, 2024 IST
ਬੱਚੇ ਨੂੰ ਮਾਪਿਆਂ ਹਵਾਲੇ ਕਰਦੇ ਹੋਏ ਪੁਲੀਸ ਅਧਿਕਾਰੀ।

ਅਮਲੋਹ (ਪੱਤਰ ਪ੍ਰੇਰਕ): ਥਾਣਾ ਅਮਲੋਹ ਦੀ ਪੁਲੀਸ ਨੇ ਨੇੜਲੇ ਪਿੰਡ ਅਲੀਪੁਰ ਸੰਦਲ ਦਾ 12 ਸਾਲਾ ਜਸਕੀਰਤ ਸਿੰਘ, ਜੋ 7 ਜੁਲਾਈ ਨੂੰ ਭੇਤਭਰੀ ਹਾਲਤ ’ਚ ਘਰੋਂ ਲਾਪਤਾ ਹੋ ਗਿਆ ਸੀ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਹੈ। ਅੱਜ ਇਥੇ ਉਪ ਪੁਲੀਸ ਕਪਤਾਨ ਰਾਜੇਸ਼ ਕੁਮਾਰ ਛਿੱਬਰ ਅਤੇ ਥਾਣਾ ਮੁਖੀ ਬਲਬੀਰ ਸਿੰਘ ਨੇ ਕਿਹਾ ਕਿ ਇਹ ਬੱਚਾ ਸਰਕਾਰੀ ਹਾਈ ਸਕੂਲ ਨੂਰਪੁਰਾ ’ਚ 6ਵੀਂ ਕਲਾਸ ਦਾ ਵਿਦਿਆਰਥੀ ਹੈ। ਬੱਚੇ ਦੇ ਪਿਤਾ ਪਲਵਿੰਦਰ ਸਿੰਘ ਅਤੇ ਮਾਤਾ ਸਿਮਰਨ ਕੌਰ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦਾ ਲੜਕਾ 7 ਜੁਲਾਈ ਨੂੰ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਥਾਣਿਆਂ ਨੂੰ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲੀਸ ਚੌਕੀ ਅੰਮ੍ਰਿਤਸਰ ਦੀ ਇਤਲਾਹ ਤੋਂ ਬਾਅਦ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਪੁਲੀਸ ਪਾਰਟੀ ਸਣੇ ਇਸ ਬੱਚੇ ਨੂੰ ਘਰੇ ਵਾਪਸ ਲਿਆਂਦਾ। ਬੱਚੇ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਆਪਣੇ ਮਾਪਿਆਂ ਨਾਲ ਸ੍ਰੀ ਦਰਬਾਰ ਸਾਹਿਬ ਗਿਆ ਸੀ, ਜਿਥੇ ਉਸ ਦੇ ਮਨ ਵਿਚ ਸੇਵਾ ਕਰਨ ਦੀ ਇੱਛਾ ਜ਼ਾਹਿਰ ਹੋਈ। ਉਸ ਨੇ ਆਪਣੇ ਕਿਸੇ ਦੋਸਤ ਦਾ ਸਾਈਕਲ ਲਿਆ ਅਤੇ ਘਰੋਂ 500 ਰੁਪਏ ਲੈ ਕੇ ਖੰਨਾ ਰੇਲਵੇ ਸਟੇਸ਼ਨ ਤੋਂ ਗੱਡੀ ਰਾਹੀਂ ਅੰਮ੍ਰਿਤਸਰ ਚਲਿਆ ਗਿਆ, ਜਿਥੇ ਉਹ ਸੇਵਾ ਕਰਦਾ ਰਿਹਾ।

Advertisement

Advertisement
Advertisement