ਮਕਾਨ ਦੀ ਛੱਤ ਡਿੱਗਣ ਕਾਰਨ ਬੱਚੇ ਦੀ ਮੌਤ
08:20 AM Jul 26, 2023 IST
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਮੌਹੜਾ ਪਿੰਡ ਵਿਚ ਮਕਾਨ ਦੀ ਛੱਤ ਡਿੱਗਣ ਨਾਲ ਮਾਂ ਅਤੇ ਉਸ ਦੇ ਜੌੜੇ ਬੱਚੇ ਮਲਬੇ ਹੇਠ ਦੱਬੇ ਗਏ। ਇਸ ਹਾਦਸੇ ਵਿਚ ਡੇਢ ਸਾਲਾ ਕੁਸ਼ ਦੀ ਮੌਤ ਹੋ ਗਈ, ਜਦੋਂਕਿ ਦੂਜਾ ਬੱਚਾ ਵਾਲ-ਵਾਲ ਬਚ ਗਿਆ। ਬੱਚਿਆਂ ਦੀ ਮਾਂ ਖ਼ੁਸ਼ਬੂ ਦੀ ਲੱਤ ’ਤੇ ਸੱਟ ਵੱਜੀ ਹੈ। ਇਹ ਹਾਦਸਾ ਕਰੀਬ 4 ਵਜੇ ਵਾਪਰਿਆ, ਜਦੋਂ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਮੌਕੇ ’ਤੇ ਪਹੁੰਚੇ ਅਤੇ ਤਿੰਨਾਂ ਨੂੰ ਮਲਬੇ ਹੇਠੋਂ ਕੱਢਿਆ। ਸੂਚਨਾ ਮਿਲਣ ’ਤੇ ਡਾਇਲ 112 ਦੀ ਟੀਮ ਦੇ ਮੈਂਬਰ ਈਐੱਚਸੀ ਬਲਿੰਦਰ ਸਿੰਘ, ਪਰਵਿੰਦਰ ਕੁਮਾਰ ਅਤੇ ਐੱਸਪੀਓ ਬਲਵਿੰਦਰ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਦਾਖਲ ਕਰਵਾਇਆ। ਡਾਕਟਰਾਂ ਨੇ ਬੱਚੇ ਦੀ ਦੇਹ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ। ਜ਼ਖ਼ਮੀ ਖ਼ੁਸ਼ਬੂ ਨੇ ਦੱਸਿਆ ਕਿ ਮੂਲ ਰੂਪ ਵਿਚ ਉਹ ਨੇਪਾਲ ਬਾਰਡਰ ਦੇ ਨੇੜੇ ਕਾਨਵਾਂ ਪਿੰਡ ਦੇ ਰਹਿਣ ਵਾਲੇ ਹਨ।
Advertisement
Advertisement