ਚੀਨੀ ਡੋਰ ਦੀ ਲਪੇਟ ’ਚ ਆ ਕੇ ਬੱਚੇ ਦੀ ਮੌਤ
09:03 AM Feb 16, 2024 IST
ਪੱਤਰ ਪ੍ਰੇਰਕ
ਜਲੰਧਰ, 15 ਫਰਵਰੀ
ਆਦਮਪੁਰ ਸਥਿਤ ਦਾਣਾ ਮੰਡੀ ਵਿੱਚ ਡਾਕਖਾਨੇ ਨੇੜੇ ਅੱਜ ਚੀਨੀ ਡੋਰ ਦੀ ਲਪੇਟ ਆਉਣ ਕਾਰਨ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੈਵੀਰ ਸਿੰਘ ਪੁੱਤਰ ਜਤਿੰਦਰ ਸਿੰਘ, ਵਾਸੀ ਅਜੀਤ ਨਗਰ ਵਜੋਂ ਹੋਈ ਹੈ। ਜੈਵੀਰ ਆਪਣੇ ਭਰਾ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਅਤੇ ਚੀਨੀ ਡੋਰ ਵਿੱਚ ਉਲਝਣ ਕਾਰਨ ਉਸ ਦਾ ਗਲਾ ਚੀਰਿਆ ਗਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਘਟਨਾ ਵਿੱਚ ਜੈਵੀਰ ਦਾ ਭਰਾ ਵੀ ਜ਼ਖ਼ਮੀ ਹੋਇਆ ਹੈ। ਡਾਕਟਰ ਨੇ ਦੱਸਿਆ ਕਿ ਡੋਰ ਕਾਰਨ ਬੱਚੇ ਦੇ ਗਲੇ ਦੀਆਂ ਖੂਨ ਵਾਲੀਆਂ ਨਸਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ ਹਨ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਜੈਵੀਰ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹਾਂ ਰੋਸ ਜਤਾਇਆ ਕਿ ਅਦਾਲਤ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਚੀਨੀ ਡੋਰ ਦੀ ਵਿਕਰੀ ਅਤੇ ਵਰਤੋਂ ਹੋ ਰਹੀ ਹੈ ਤੇ ਪੁਲੀਸ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ।
Advertisement
Advertisement