For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼ ਵਿੱਚ ਰਾਜ ਭਵਨ ਦੇ ਬਾਹਰ ਸੜਕ ਕੰਢੇ ਜਨਮੇ ਬੱਚੇ ਨੇ ਦਮ ਤੋੜਿਆ

03:24 PM Aug 13, 2023 IST
ਉੱਤਰ ਪ੍ਰਦੇਸ਼ ਵਿੱਚ ਰਾਜ ਭਵਨ ਦੇ ਬਾਹਰ ਸੜਕ ਕੰਢੇ ਜਨਮੇ ਬੱਚੇ ਨੇ ਦਮ ਤੋੜਿਆ
Advertisement

ਲਖਨਊ, 13 ਅਗਸਤ
ਇਥੇ ਰਾਜ ਭਵਨ ਦੇ ਬਾਹਰ ਸੜਕ ਕੰਢੇ ਜਨਮੇ ਬੱਚੇ ਨੇ ਦਮ ਤੋੜ ਦਿੱਤਾ। ਸੂਬੇ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਜਿਨ੍ਹਾਂ ਕੋਲ ਸਿਹਤ ਮੰਤਰਾਲਾ ਵੀ ਹੈ, ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਮੈਂ ਇਸ ਘਟਨਾ ਦਾ ਖੁ਼ਦ ਨੋਟਿਸ ਲਿਆ ਹੈ ਤੇ ਮੈਂ ਮੌਕੇ ’ਤੇ ਜਾ ਰਿਹਾਂ। ਪ੍ਰਮੁੱਖ ਸਕੱਤਰ ਨੇ ਮੈਨੂੰ ਦੱਸਿਆ ਹੈ ਕਿ ਪੀੜਤ ਪਰਿਵਾਰ ਰਿਕਸ਼ੇ ’ਤੇ ਜਾ ਰਿਹਾ ਸੀ ਤੇ ਇਹ ਘਟਨਾ ਰਾਜ ਭਵਨ ਦੇ ਗੇਟ ਨੰਬਰ 13 ਨੇੜੇ ਵਾਪਰੀ।’’ ਰਿਪੋਰਟਾਂ ਮੁਤਾਬਕ ਨਵਜੰਮੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। -ਪੀਟੀਆਈ

Advertisement

Advertisement
Advertisement
Author Image

Advertisement