For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਦੁਖਾਂਤ ਖ਼ਿਲਾਫ਼ ਸਮਾਜਿਕ ਲਹਿਰ ਸਿਰਜਣ ਦਾ ਹੋਕਾ

09:17 AM Aug 25, 2024 IST
ਕੋਲਕਾਤਾ ਦੁਖਾਂਤ ਖ਼ਿਲਾਫ਼ ਸਮਾਜਿਕ ਲਹਿਰ ਸਿਰਜਣ ਦਾ ਹੋਕਾ
ਕੋਲਕਾਤਾ ਕਾਂਡ ਖਿਲਾਫ਼ ਕਰਨ ਹਸਪਤਾਲ ਬੰਗਾ ਵਿੱਚ ਇਨਸਾਫ਼ ਦੀ ਆਵਾਜ਼ ਬੁਲੰਦ ਕਰਦੇ ਹੋਏ ਕਰਮਚਾਰੀ। ਫੋਟੋ: ਮਜਾਰੀ
Advertisement

ਸੁਰਜੀਤ ਮਜਾਰੀ
ਬੰਗਾ, 24 ਅਗਸਤ
ਕੋਲਕਾਤਾ ’ਚ ਡਾਕਟਰ ਨਾਲ ਜਬਰ-ਜਨਾਹ ਅਤੇ ਕਤਲ ਖਿਲਾਫ਼ ਕਰਨ ਹਸਪਤਾਲ ਬੰਗਾ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੈਡੀਕਲ ਕਰਮਚਾਰੀਆਂ ਅਤੇ ਮਰੀਜ਼ਾਂ ਦੇ ਸਹਿਯੋਗੀਆਂ ਨੇ ਹਸਪਤਾਲ ਦੇ ਵਿਹੜੇ ਇਕੱਠੇ ਹੋ ਕੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਕੋਲਕਾਤਾ ਦੀ ਮੰਦਭਾਗੀ ਘਟਨਾ ਸਮਾਜ ਲਈ ਵੱਡੀ ਚੁਣੌਤੀ ਹੈ ਅਤੇ ਇਸ ਦੇੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਮਾਜਿਕ ਤੌਰ ’ਤੇ ਸਮੂਹਿਕ ਲਹਿਰ ਸਿਰਜਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕੋਈ ਅਜਿਹੀ ਘਿਣਾਉਣੀ ਹਰਕਤ ਨਾਲ ਕਰ ਸਕੇ। ਇਸ ਮੌਕੇ ਡਾ. ਬਲਵੀਰ ਕੌਰ ਨੇ ਕਿਹਾ ਕਿ ਅੱਜ ਦੇਸ਼ ਦੇ ਹਾਕਮ ਮਹਿਲਾਵਾਂ ਦੀ ਬਰਾਬਰਤਾ ਦਾ ਗੁਣਗਾਣ ਤਾਂ ਕਰਦੇ ਹਨ ਪਰ ਆਜ਼ਾਦੀ ਦੇ ਲੰਬੇ ਅਰਸੇ ਬਾਅਦ ਵੀ ਕੋਲਕਾਤ ਅੰਦਰ ਇੱਕ ਡਾਕਟਰ ਮਹਿਲਾ ਨਾਲ ਘਟਨਾ ਦਾ ਵਾਪਰਨਾ ਸਮੁੱਚੇ ਦੇਸ਼ ਅੱਗੇ ਵੱਡਾ ਸਵਾਲ ਖੜ੍ਹਾ ਕਰ ਗਈ ਹੈ। ਇਸ ਮੌਕੇ ਕਿਰਨ ਬਾਲਾ, ਹਰਮਨ ਸੈਣੀ, ਪ੍ਰਿਆ, ਪੂਜਾ, ਬਲਜਿੰਦਰ ਕੌਰ, ਚਮਨ ਲਾਲ ਆਦਿ ਵੀ ਸ਼ਾਮਲ ਸਨ।
ਫਗਵਾੜਾ (ਪੱਤਰ ਪ੍ਰੇਰਕ): ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਮੈਡੀਕਲ ਕਾਲਜ ’ਚ ਟਰੇਨੀ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੀਨਿਖੇਧੀ ਕਰਦਿਆਂ ਸਮਾਜ ਸੇਵਿਕਾ ਪ੍ਰਿਤਪਾਲ ਕੌਰ ਤੁਲੀ ਅਤੇ ਗੁਰਦੀਪ ਸਿੰਘ ਤੁਲੀ ਦੀ ਅਗਵਾਈ ਹੇਠ ਸਤਨਾਮਪੁਰਾ ਤੋਂ ਭਗਤਪੁਰਾ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਸੋਨੀਆ ਮਹੰਤ, ਰਮਨ ਮਹੰਤ, ਡਾ. ਅਜੇ, ਡਾ. ਰਾਮ ਚੰਦਰ, ਹਰਮੇਸ਼ ਪਾਠਕ, ਅਮਰ ਪਾਸੀ, ਨਰੇਸ਼ ਸ਼ਰਮਾ, ਰਣਬੀਰ ਸਿੰਘ ਤੁਲੀ, ਅਸ਼ੋਕ ਕੁਮਾਰ ਬੰਟੀ, ਮਦਨ ਮਨੋਤਾ, ਹਰਚਰਨ ਭਾਰਤੀ, ਗੁਰਦਿਆਲ ਸਿੰਘ, ਰਾਜੂ ਸੈਣੀ, ਸਾਬੀ, ਚਮਨ ਲਾਲ, ਚਰਨਜੀਤ ਆਦਿ ਸ਼ਾਮਿਲ ਸਨ।

Advertisement
Advertisement
Author Image

Advertisement
×