For the best experience, open
https://m.punjabitribuneonline.com
on your mobile browser.
Advertisement

ਸਵੇਰ ਦੀ ਸੈਰ ਕਰ ਰਹੀ ਔਰਤ ਦੇ ਗਲੇ ’ਚੋਂ ਚੇਨ ਝਪਟੀ

08:52 PM Jun 23, 2023 IST
ਸਵੇਰ ਦੀ ਸੈਰ ਕਰ ਰਹੀ ਔਰਤ ਦੇ ਗਲੇ ’ਚੋਂ ਚੇਨ ਝਪਟੀ
Advertisement

ਪੱਤਰ ਪ੍ਰੇਰਕ

Advertisement

ਬਠਿੰਡਾ, 8 ਜੂਨ

ਬਠਿੰਡਾ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਪੁਲੀਸ ਸੁਰੱਖਿਆ ਦੇ ਦਾਅਵੇ ਕਰਦੀ ਹੈ, ਪਰ ਇਸ ਦੇ ਬਾਵਜੂਦ ਲੁਟੇਰੇ ਦਿਨ-ਦਿਹਾੜੇ ਔਰਤਾਂ ਦੇ ਕੰਨਾਂ ‘ਚੋਂ ਵਾਲੀਆਂ ਤੇ ਗਲਾਂ ‘ਚੋਂ ਚੇਨਾਂ ਝਪਟ ਕੇ ਭੱਜ ਜਾਂਦੇ ਹਨ। ਅਜਿਹੀ ਵਾਰਦਾਤ ਨਵੀਂ ਬਸਤੀ ਦੇ ਮਾਲਵੀਆ ਨਗਰ ਦੀ ਗਲੀ ਨੰਬਰ-3 ‘ਚ ਸਾਹਮਣੇ ਆਈ ਹੈ, ਜਿੱਥੇ ਅੱਜ ਸਵੇਰੇ ਛੇ ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਨੀਲਮ ਨਾਂ ਦੀ ਇਕ ਔਰਤ ਦੇ ਗਲੇ ‘ਚੋਂ ਚੇਨ ਖੋਹ ਕੇ ਫਰਾਰ ਹੋ ਗਏ। ਮੁਲਜ਼ਮਾਂ ਵੱਲੋਂ ਵਾਰਦਾਤ ਵੇਲੇ ਗੋਲੀ ਚਲਾਉਣ ਦੀ ਵੀ ਸੂਚਨਾ ਹੈ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਐੱਸਪੀ ਸਿਟੀ, ਡੀਐੱਸਪੀ ਸਿਟੀ ਅਤੇ ਐੱਸਐਚਓ ਕੋਤਵਾਲੀ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਗਈ। ਡੀਐੱਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਪੁਲੀਸ ਕੰਟਰੋਲ ਰੂਮ ‘ਤੇ ਸੂਚਨਾ ਮਿਲੀ ਸੀ ਕਿ ਬਾਦੀ ਹਸਪਤਾਲ ਦੇ ਪਿਛਲੇ ਪਾਸੇ ਮਾਲਵੀਆ ਨਗਰ ਵਿੱਚ ਸਵੇਰ ਦੀ ਸੈਰ ਕਰ ਰਹੀ 50 ਸਾਲਾ ਔਰਤ ਦੇ ਗਲੇ ‘ਚੋਂ ਦੋ ਨੌਜਵਾਨਾਂ ਵੱਲੋਂ ਚੇਨੀ ਖੋਹੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੀੜਤ ਔਰਤ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਗੋਲੀ ਵੀ ਚਲਾਈ ਗਈ ਸੀ ਪਰ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਫਿਲਹਾਲ ਪੁਲੀਸ ਵੱਲੋਂ ਪੀੜਤਾ ਦੇ ਬਿਆਨ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
Advertisement
×