ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
08:26 AM Aug 02, 2023 IST
ਪੱਤਰ ਪ੍ਰੇਰਕ
ਰਤੀਆ, 1 ਅਗਸਤ
ਇਲਾਕੇ ਦੇ ਪਿੰਡ ਚਿੱਮੋ ਦੇ ਇਕ ਘਰ ਵਿੱਚੋਂ ਨਗਦੀ ਤੋਂ ਇਲਾਵਾ ਗੈਸ ਸਿਲੰਡਰ ਚੋਰੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਮਕਾਨ ਮਾਲਕ ਮੇਜਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਦੇ ਹਰਜੀਤ ਸਿੰਘ ਖਿਲਾਫ਼ ਚੋਰੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਘਰ ਵਿੱਚ ਜਦੋਂ ਦੋਵੇਂ ਛੋਟੇ ਬੱਚੇ ਮੌਜੂਦ ਸਨ ਤਾਂ ਮੁਲਜ਼ਮ ਨੇ ਘਰ ਦੇ ਕਮਰੇ ਵਿੱਚੋਂ ਇਕ ਗੈਸ ਸਿਲੰਡਰ ਚੋਰੀ ਕਰਨ ਦੇ ਨਾਲ ਨਾਲ ਕਮਰੇ ਵਿੱਚ ਰੱਖੀ ਪੇਟੀ ਵਿਚੋਂ ਕਰੀਬ 15 ਹਜ਼ਾਰ ਰੁਪਏ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਘਰ ਵਿੱਚ ਮੌਜੂਦ ਉਸ ਦੀ ਬੇਟੀ ਜੈਸਮੀਨ ਨੇ ਉਸ ਨੂੰ ਚੋਰੀ ਕਰਦੇ ਹੋਏ ਦੇਖ ਲਿਆ ਸੀ ਅਤੇ ਬਾਅਦ ਵਿੱਚ ਉਸ ਨੇ ਹੀ ਉਕਤ ਨਾਮਜ਼ਦ ਵਿਅਕਤੀ ਦਾ ਨਾਮ ਦੱਸਿਆ ਸੀ। ਉਨ੍ਹਾਂ ਕਿਹਾ ਕਿ ਚੋਰੀ ਦੇ ਮਾਮਲੇ ਸਬੰਧੀ ਪੰਚਾਇਤ ਹੋਈ ਸੀ ਅਤੇ ਉਸ ਨੇ ਸਿਲੰਡਰ ਅਤੇ ਰੁਪਏ ਦੇਣ ਤੋਂ ਮਨ੍ਹਾਂ ਕਰ ਦਿੱਤਾ।
Advertisement
Advertisement