For the best experience, open
https://m.punjabitribuneonline.com
on your mobile browser.
Advertisement

ਕੱਪੜਾ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ

07:09 AM Aug 26, 2024 IST
ਕੱਪੜਾ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
Advertisement

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਕੱਪੜਾ ਚੋਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕੱਪੜਿਆਂ ਦੀ ਦੁਕਾਨ ਅਕਾਲਗੜ੍ਹ ਮਾਰਕੀਟ, ਚੌੜਾ ਬਾਜ਼ਾਰ ਵਿੱਚ ਹੈ। ਉਸਦੀ ਦੁਕਾਨ ’ਤੇ ਕੰਮ ਕਰਦਾ ਕ੍ਰਿਸ਼ਨ ਘਈ ਦੁਕਾਨ ਅੰਦਰੋਂ ਕਾਫ਼ੀ ਮਾਲ ਚੋਰੀ ਕਰ ਕੇ ਨਾਲ ਵਾਲੀ ਖਾਲੀ ਦੁਕਾਨ ਵਿੱਚ ਰੱਖ ਦਿੰਦਾ ਸੀ ਤੇ ਦੁਕਾਨ ਬੰਦ ਹੋਣ ਤੋਂ ਬਾਅਦ ਚੋਰੀ ਕੀਤਾ ਮਾਲ ਨਾਲ ਲੈ ਜਾਂਦਾ ਸੀ। ਇਸ ਬਾਰੇ ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਪਤਾ ਲੱਗਾ। ਹੌਲਦਾਰ ਕਿਰਨ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement