ਗਊ ਮਾਸ ਵੇਚਣ ਦੇ ਦੋਸ਼ ਹੇਠ ਕੇਸ ਦਰਜ
ਫਗਵਾੜਾ: ਚਹੇੜੂ ਪੁਲੀਸ ਨੇ ਗਊ ਦਾ ਮਾਸ ਵੇਚਣ ਦੇ ਦੋਸ਼ ਹੇਠ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਸਤਨਾਮਪੁਰਾ ਗੌਰਵ ਧੀਰ ਨੇ ਦੱਸਿਆ ਕਿ ਗੌਰਵ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਗਰੀਨ ਵੈਲੀ ਮਹੇੜੂ ਵਿੱਚ ਪੀ.ਜੀ. ਦੀ ਦੁਕਾਨ ’ਚ ਇੱਕ ਵਿਅਕਤੀ ਬੰਦ ਡੱਬਾ ਗਊ ਮਾਸ ਵੇਚ ਰਿਹਾ ਹੈ। ਉਕਤ ਵਿਅਕਤੀ ਵੱਲੋਂ ਸਟਰਿੰਗ ਅਪ੍ਰੇਸ਼ਨ ਕਰਦਿਆਂ ਇੱਕ ਡੱਬਾ ਵੀ ਖਰੀਦਿਆ ਗਿਆ ਸੀ ਤੇ ਬਾਅਦ ’ਚ ਇਸਦੀ ਸ਼ਿਕਾਇਤ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਪੁਲੀਸ ਵੱਲੋਂ ਮੌਕੇ ਤੋਂ 25 ਤੋਂ 30 ਡੱਬੇ ਵੀ ਬਰਾਮਦ ਹੋਏ ਦੱਸੇ ਜਾ ਰਹੇ ਹਨ। -ਪੱਤਰ ਪ੍ਰੇਰਕ
ਬੱਚਿਆਂ ਦੀਆਂ ਗਲਤ ਤਸਵੀਰਾਂ ਦੇ ਲਿੰਕ ਵਾਇਰਲ ਕਰਨ ’ਤੇ ਕੇਸ ਦਰਜ
ਤਰਨ ਤਾਰਨ: ਥਾਣਾ ਸਾਈਬਰ ਕ੍ਰਾਈਮ, ਤਰਨ ਤਾਰਨ ਨੇ ਚੋਹਲਾ ਸਾਹਿਬ ਦੇ ਵਾਸੀ ਪ੍ਰਦੀਪ ਸਿੰਘ ਵੱਲੋਂ ਆਪਣੇ ਘਰ ਤੋਂ ਆਪਣੇ ਮੋਬਾਈਲ ਨੰਬਰ ਤੋਂ ਚਾਇਲਡ ਪੋਰਨੋਗ੍ਰਾਫੀ ਦੇ ਲਿੰਕਾਂ ਨੂੰ ਵਾਇਰਲ ਕਰਨ ਖਿਲਾਫ਼ ਉਸ ਵਿਰੁੱਧ ਦਫ਼ਾ 67- ਬੀ, ਇਨਫਰਮੇਸ਼ਨ ਟੈਕਨਾਲੋਜੀ (ਆਈ ਟੀ) ਅਤੇ 15 ਪੋਕਸੋ ਐਕਟ ਅਧੀਨ ਇੱਕ ਕੇਸ ਦਰਜ ਕੀਤਾ ਹੈ| ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਵੱਲੋਂ ਵਾਇਰਲ ਕੀਤੇ ਗਏ ਲਿੰਕ ਉਸਦੇ ਮੋਬਾਈਲ ’ਤੇ ਮੌਜੂਦ ਹਨ| ਮੁਲਜ਼ਮ ਫ਼ਰਾਰ ਹੈ ਜਿਸ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ| -ਪੱਤਰ ਪ੍ਰੇਰਕ