ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹਗੀਰਾਂ ਨੂੰ ਲੁੱਟਣ ਦੇ ਦੋਸ਼ ਹੇਠ ਕੇਸ ਦਰਜ

11:12 AM Sep 11, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਸਤੰਬਰ
ਇੱਥੇ ਰਾਹਗੀਰਾਂ ਨੂੰ ਲੁੱਟਣ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਹਿਮਾਂਸ਼ੂ ਯਾਦਵ ਨੇ ਦੱਸਿਆ ਕਿ ਉਹ ਤੜਕੇ ਬੱਸ ਤੋਂ ਉਤਰ ਕੇ ਪੈਦਲ ਮੋਂਗਾ ਟਾਇਰ ਕੋਲ ਪੁੱਜਾ ਤਾਂ ਇੱਕ ਗੱਡੀ ਵਿੱਚ ਤਿੰਨ ਵਿਅਕਤੀ ਆਏ ਜਿਨ੍ਹਾਂ ਉਸਨੂੰ ਘੇਰ ਕੇ ਕਿਰਪਾਨ ਨਾਲ ਉਸਦੇ ਖੱਬੇ ਪੱਟ ’ਤੇ ਵਾਰ ਕੀਤਾ ਅਤੇ ਉਸਦਾ ਟਰਾਲੀ ਬੈਗ ਲੁੱਟ ਕੇ ਫ਼ਰਾਰ ਹੋ ਗਏ ਜਿਸ ਵਿੱਚ ਜ਼ਰੂਰੀ ਦਸਤਾਵੇਜ਼ ਅਤੇ ਕੱਪੜੇ, ਟੈਬ, ਇੱਕ ਸੋਨੇ ਦਾ ਲੋਕੇਟ, ਤਿੰਨ ਚਾਂਦੀ ਦੀਆਂ ਅੰਗੂਠੀਆਂ ਅਤੇ ਮੋਬਾਈਲ ਸਨ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੇ ਕਮਰੇ ਤੋਂ ਪੈਦਲ ਕੰਮ ਲਈ ਜਾ ਰਿਹਾ ਸੀ ਕਿ ਨੇੜੇ ਮੈਟਰੋ ਟਾਇਰ ਫੈਕਟਰੀ ਫੇਜ਼- 6 ਫੋਕਲ ਪੁਆਇੰਟ ’ਤੇ ਪਿੱਛੋਂ ਦੋ ਲੜਕੇ ਐਕਟਿਵਾ ’ਤੇ ਆਏ ਤੇ ਉਸਨੂੰ ਦਾਹ ਦਿਖਾ ਕੇ ਮੋਬਾਈਲ ਫੋਨ ਓਪੋ, ਪਰਸ ਜਿਸ ਵਿੱਚ 5000 ਰੁਪਏ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ, ਖੋਹਕੇ ਫ਼ਰਾਰ ਹੋ ਗਏ। ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਅਤੁੱਲ ਅਤੇ ਰਾਹੁਲ ਨੇ ਖੋਹ ਕੀਤੀ ਹੈ।
ਇਸ ਤਰ੍ਹਾਂ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਨੇੜੇ ਪੀਰ ਬਾਬਾ ਦੀ ਦਰਗਾਹ ਨੇੜੇ ਤਿੰਨ ਲੜਕਿਆਂ ਨੇ ਉਸਨੂੰ ਘੇਰ ਕੇ ਦਾਤ ਦਿਖਾਇਆ ਅਤੇ ਉਸਦਾ ਮੋਬਾਈਲ ਤੇ 300 ਰੁਪਏ ਖੋਹਕੇ ਭੱਜਣ ਲੱਗੇ ਜਿਸ ਦੌਰਾਨ ਲੋਕਾਂ ਦੀ ਮਦਦ ਨਾਲ ਜਤਿੰਦਰ ਕੁਮਾਰ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਥਾਣੇਦਾਰ ਜਨਕ ਰਾਜ ਨੇ ਦੱਸਿਆ ਕਿ ਉਸਦੇ ਦੋ ਸਾਥੀਆਂ ਬਾਬੂ ਅਤੇ ਰੂਪਾ ਮੌਕੇ ਤੋਂ ਫ਼ਰਾਰ ਹੋ ਗਏ।

Advertisement

Advertisement