For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ

08:00 AM Apr 16, 2024 IST
ਜਬਰ ਜਨਾਹ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 15 ਅਪਰੈਲ
ਇਥੇ ਕਿਰਾਏ ’ਤੇ ਰਹਿਣ ਵਾਲੀ ਸੰਗਰੂਰ ਦੀ ਵਸਨੀਕ 19 ਸਾਲਾ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਜ਼ੀਰਕਪੁਰ ਦੇ ਲੋਹਗੜ੍ਹ ਖੇਤਰ ਵਿੱਚ ਇਕ ਪ੍ਰਾਪਰਟੀ ਡੀਲਰ ਕੋਲ ਨੌਕਰੀ ਕਰਦੀ ਹੈ। ਉਹ ਲੋਹਗੜ੍ਹ ਖੇਤਰ ’ਚ ਹੀ ਰਹਿੰਦੀ ਹੈ। ਬੀਤੀ 4 ਅਪਰੈਲ ਨੂੰ ਉਸ ਦੇ ਕਮਰੇ ’ਚ ਰਹਿਣ ਵਾਲੀ ਲੜਕੀ ਦਾ ਜਾਣਕਾਰ ਮਨਪ੍ਰੀਤ ਸਿੰਘ ਉਸ ਨੂੰ ਆਪਣੇ ਕਮਰੇ ’ਚ ਲੈ ਆਇਆ, ਜਿਥੇ ਉਸ ਨੂੰ ਕੋਲਡ ਡਰਿੰਕ ’ਚ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਮਨਪ੍ਰੀਤ ਨੇ ਉਸ ਨਾਲ ਸਬੰਧ ਬਣਾ ਲਏ। ਸਿਹਤ ਖ਼ਰਾਬ ਹੋਣ ਤੋਂ ਬਾਅਦ 12 ਅਪਰੈਲ ਨੂੰ ਲੜਕੀ ਦੇ ਮਾਪਿਆਂ ਨੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।

Advertisement

Advertisement
Author Image

Advertisement
Advertisement
×